ਟੋਕਿਓ : ਟੋਕਿਓ ਓਲੰਪਿਕ ਵਿੱਚ ਕੁਆਲੀਫਾਈ ਕਰਨ ਦੇ ਪਹਿਲੇ ਦਿਨ ਪੁਰਸ਼ਾਂ ਦੇ ਸਕੀਟ ਸ਼ੂਟਿੰਗ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ 10 ਵੇਂ ਅਤੇ ਮੇਰਾਜ ਅਹਿਮਦ ਖਾਨ 25 ਵੇਂ ਸਥਾਨ 'ਤੇ ਰਹੇ।
ਮੇਰਾਜ ਖਾਨ ਨੇ ਟੋਕਿਓ ਦੇ ਅਸਾਕਾ ਸ਼ੂਟਿੰਗ ਰੈਜ 'ਤੇ ਸ਼ਾਟਗਨ ਰੇਂਜ ਮੁਕਾਬਲੇ 'ਚ ਚੰਗੀ ਸ਼ੁਰੂਆਤ ਨਾਲ ਪਹਿਲੇ ਗੇੜ 'ਚ ਸਾਰੇ 25 ਟਾਰਗੇਟ ਹਿਟ ਕੀਤੇ। ਜਦੋਂ ਕਿ ਅੰਗਦ ਬਾਜਵਾ 24 ਹਿੱਟ ਦੇ ਨਾਲ 22 ਵੇਂ ਸਥਾਨ 'ਤੇ ਰਹੇ।