ਹੈਦਰਾਬਾਦ:ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਵਿੱਚ ਇਤਿਹਾਸ ਰਚ ਦੇ ਹੋਏ ਫਾਈਨਲ ਵਿੱਚ ਐਂਟਰੀ ਕਰ ਲਈ ਹੈ।ਕਮਲਪ੍ਰੀਤ ਕੌਰ ਹੁਣ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ। ਡਿਸਕਸ ਥਰੋ ਵਿੱਚ ਕਮਲਪ੍ਰੀਤ ਕੌਰ ਦਾ ਸਰਬੋਤਮ ਪ੍ਰਦਰਸ਼ਨ 66.59 ਮੀਟਰ ਹੈ ਜੋ ਉਸਨੇ ਜੂਨ ਵਿੱਚ ਪਟਿਆਲਾ ਵਿੱਚ ਆਯੋਜਿਤ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ ਕੀਤਾ ਸੀ। ਦੇਸ਼ ਦੀਆਂ ਇੰਨਾਂ ਧੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵਿੱਟ ਕਰਕੇ ਸ਼ਾਬਸ਼ਾ ਦਿੱਤੀ ਗਈ
ਇਸੇ ਤਰਾਂ ਭਾਰਤ ਦੀ ਸ਼ਟਲਰ ਸਟਾਰ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਇਤਿਹਾਸ ਰਚਿਆ। ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਸਿੰਧੂ ਨੇ ਚੀਨ ਦੀ ਬਿੰਗਜਿਆਓ ਨੂੰ ਸਿੱਧੇ ਗੇਮਾਂ ਵਿੱਚ 21-13, 21-15 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਪੀਵੀ ਸਿੰਧੂ ਵਿਅਕਤੀਗਤ ਓਲੰਪਿਕ ਮੁਕਾਬਲੇ ਵਿੱਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ। ਜਿਸ ਉਤੇ ਮੁੱਕ ਮੰਚਰੀ ਕੈਪਟਨ ਅਮਰਿੰਦਰ ਸਿੰਘ ਨੇ ਫਖਰ ਮਹਿਸੂਸ ਕਰਦਿਆ ਲਿਖਿਆ।