Tokyo Olympics : ਭਾਰਤ ਵੱਲੋਂ ਮਹਿਲਾ ਡਿਸਕਿਸ ਥਰੋਅ ਦਾ ਫਾਈਨਲ ਖੇਡ ਰਹੀ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਪਹਿਲੇ ਯਤਨ ਵਿੱਚ 61.62 ਮੀਟਰ ਥ੍ਰੋਅ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਦੂਜੇ ਯਤਨ ਦੌਰਾਨ ਉਸ ਦਾ ਫਾਊਲ ਹੋ ਗਿਆ। ਕਮਲਪ੍ਰੀਤ ਦੂਜੇ ਥ੍ਰੋਅ ਦੇ ਫਾਊਲ ਹੋਣ ਦੇ ਬਾਵਜੂਦ ਅਜੇ ਵੀ ਪਹਿਲੇ 8 ਬੈਸਟ ਖਿਡਾਰੀਆਂ ਵਿਚ ਬਣੀ ਹੋਈ ਸੀ।
ਤੀਜੇ ਥੋਅ ਵਿਚ ਉਸਨੇ 63. 70 ਮੀਟਰ ਸੁੱਟਿਆ ਹੈ, ਇਸ ਨਾਲ ਉਹ ਬੈਸਟ 6 ਵਿਚ ਆ ਗਈ ਪਰ ਅਗਲਾ ਥੋਅ ਫੇਰ ਫਾਊਲ ਹੋ ਗਿਆ। ਹੁਣ ਉਸ ਕੋਲ ਦੋ ਮੌਕੇ ਬਚੇ ਸਨ ਪਰ ਇਨ੍ਹਾਂ ਦਾ ਲਾਹਾ ਨਹੀਂ ਹੈ ਸਕੀ।