ਪੰਜਾਬ

punjab

ETV Bharat / sports

Tokyo olympics : ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ, ਵਧਾਈਆਂ ਦਾ ਤਾਂਤਾ

ਪਹਿਲੇ ਗੇੜ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਨੂੰ 87 ਮੀਟਰ ਦੂਰ ਸੁੱਟਿਆ। ਨੀਰਜ ਨੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ।

ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ
ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ

By

Published : Aug 7, 2021, 7:33 PM IST

ਹੈਦਰਾਬਾਦ :ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਮਗਾ ਜਿੱਤਿਆ ਹੈ। ਪਹਿਲੇ ਗੇੜ ਵਿੱਚ ਉਸ ਨੇ ਜੈਵਲਿਨ ਨੂੰ 87 ਮੀਟਰ ਦੂਰ ਸੁੱਟਿਆ। ਨੀਰਜ ਨੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਦੇਸ਼ ਦੀ ਝੋਲੀ ਗੋਲਡ ਮੈਡਲ ਪਾਇਆ। ਇਸ ਤੋਂ ਬਾਅਦ ਵਧਾਈਆਂ ਦੀ ਭਰਮਾਰ ਹੈ।

ਟੋਕੀਓ ਵਿੱਚ ਸ਼ਨੀਵਾਰ ਭਾਰਤ ਲਈ ਸੁਨਹਿਰੀ ਦਿਨ ਸੀ। ਨੀਰਜ ਚੋਪੜਾ ਦੇ ਸੋਨ ਤਮਗੇ ਜਿੱਤਣ ਦੀ ਖੁਸ਼ਖਬਰੀ ਬਜਰੰਗ ਪੁਨੀਆ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਥੋੜ੍ਹੀ ਦੇਰ ਬਾਅਦ ਆਈ। ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ 87.58 ਮੀਟਰ ਸੁੱਟ ਕੇ ਇਤਿਹਾਸ ਰਚਿਆ।

ਟੋਕੀਓ ਵਿੱਚ ਓਲੰਪਿਕ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਅਭਿਨਵ ਵਿੰਦਰਾ ਨੇ 2008 ਬੀਜਿੰਗ ਓਲੰਪਿਕਸ ਵਿੱਚ ਨਿਸ਼ਾਨੇਬਾਜ਼ੀ ਸਿੰਗਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਟਰੈਕ ਐਂਡ ਫੀਲਡ ਸ਼੍ਰੇਣੀ ਵਿੱਚ ਇਹ ਭਾਰਤ ਦਾ ਪਹਿਲਾ ਸੋਨ ਤਮਗਾ ਹੈ। ਹੁਣ ਤੱਕ ਭਾਰਤ ਨੂੰ ਓਲੰਪਿਕ ਮੁਕਾਬਲੇ ਵਿੱਚ 9 ਸੋਨ ਤਗਮੇ ਮਿਲ ਚੁੱਕੇ ਹਨ। ਇਨ੍ਹਾਂ ਵਿੱਚੋਂ 8 ਗਰੁੱਪ ਈਵੈਂਟ ਹਾਕੀ ਵਿੱਚ ਮਿਲੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਰਜ ਨੂੰ ਵਧਾਈ ਦਿੰਦੇ ਕਿਹਾ ਟੋਕੀਓ ਵਿਖੇ ਇਤਿਹਾਸ ਲਿਖਿਆ ਗਿਆ ਹੈ! ਨੀਰਜ ਚੋਪਰਾ ਨੇ ਜੋ ਅੱਜ ਪ੍ਰਾਪਤ ਕੀਤਾ ਹੈ ਉਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਨੌਜਵਾਨ ਨੀਰਜ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ। ਉਹ ਕਮਾਲ ਦੇ ਜੋਸ਼ ਨਾਲ ਖੇਡਿਆ ਅਤੇ ਬੇਮਿਸਾਲ ਧੀਰਜ ਦਿਖਾਇਆ। ਉਸ ਨੂੰ ਗੋਲਡ ਜਿੱਤਣ ਲਈ ਵਧਾਈ। #ਟੋਕੀਓ 2020।

ਨੀਰਜ ਚੋਪੜਾ ਪਾਣੀਪਤ ਹਰਿਆਣਾ ਦਾ ਵਸਨੀਕ ਹੈ। ਉਨ੍ਹਾਂ ਦਾ ਜਨਮ 24 ਦਸੰਬਰ 1997 ਨੂੰ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਚੰਡੀਗੜ੍ਹ ਦੇ ਡੀ.ਏ.ਵੀ ਕਾਲਜ ਦੇ ਪਾਸਆਊਟ ਨੀਰਜ ਦਾ ਅਥਲੈਟਿਕਸ ਵਿੱਚ ਸ਼ਾਮਲ ਹੋਣ ਦਾ ਇੱਕ ਦਿਲਚਸਪ ਮਨੋਰਥ ਹੈ। ਉਹ ਆਪਣਾ ਭਾਰ ਘਟਾਉਣ ਲਈ ਇਸ ਖੇਤਰ ਵਿੱਚ ਦਾਖਲ ਹੋਇਆ ਸੀ। ਨੀਰਜ ਚੋਪੜਾ ਨੇ ਓਲੰਪਿਕਸ ਲਈ ਜਰਮਨੀ ਦੇ ਬਾਇਓਮੈਕਨਿਕਸ ਮਾਹਰ ਕਲਾਉਸ ਬਾਰਟੋਨਿਟਜ਼ ਤੋਂ ਸਿਖਲਾਈ ਲਈ ਹੈ।

ਨੀਰਜ ਦੀ ਸਫ਼ਲਤਾ ਦੀ ਯਾਤਰਾ

2016 : ਪੋਲੈਂਡ ਵਿੱਚ ਆਯੋਜਿਤ ਆਈ.ਏ.ਏ.ਐਫ ਚੈਂਪੀਅਨਸ਼ਿਪ ਵਿੱਚ 86.48 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਜਿੱਤਿਆ

2017 : ਨੀਰਜ ਨੇ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 85.23 ਮੀਟਰ ਦੇ ਥ੍ਰੋਅ ਨਾਲ ਸੋਨ ਤਮਗਾ ਜਿੱਤਿਆ

2018 : ਏਸ਼ੀਆਡ ਵਿੱਚ 88.06 ਮੀਟਰ ਦੂਰ ਜੈਵਲਿਨ ਸੁੱਟ ਕੇ ਸੋਨ ਤਗਮਾ ਜਿੱਤਿਆ

2021 : ਨੀਰਜ ਨੇ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ 88.07 ਮੀਟਰ ਸੁੱਟ ਕੇ ਆਪਣਾ ਰਿਕਾਰਡ ਤੋੜਿਆ

2021 : ਟੋਕੀਓ ਓਲੰਪਿਕਸ ਵਿੱਚ ਗੋਲਡ ਮੈਡਲ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿੱਚ ਥਾਂ ਬਣਾਈ। ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਖੰਡਾਰਾ ਪਿੰਡ ਦਾ ਵਸਨੀਕ ਹੈ। ਓਲੰਪਿਕ ਮੈਚ ਤੋਂ ਪਹਿਲਾਂ ਈ.ਟੀ.ਵੀ ਭਾਤਰ ਹਰਿਆਣਾ ਦੀ ਟੀਮ ਨੇ ਨੀਰਜ ਚੋਪੜਾ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਨੀਰਜ ਚੋਪੜਾ ਦੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਆਪਣੇ ਬੇਟੇ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਰੋਸਾ ਸੀ, ਉਸ ਸਮੇਂ ਨੀਰਜ ਦੇ ਚਾਚਾ ਭੀਮ ਚੋਪੜਾ ਨੇ ਕਿਹਾ ਕਿ ਨੀਰਜ ਚੋਪੜਾ ਹਮੇਸ਼ਾ ਆਪਣੀ ਖੇਡ ਪ੍ਰਤੀ ਗੰਭੀਰ ਰਹੇ ਹਨ।

ਇਹ ਵੀ ਪੜ੍ਹੋ:Tokyo Olympics: ਗੋਲਫਰ ਅਦਿਤੀ ਅਸ਼ੋਕ ਮੈਡਲ ਤੋਂ ਖੁੰਝੀ

ਦੂਜੇ ਪਾਸੇ ਨੀਰਜ ਦੀ ਛੋਟੀ ਭੈਣ ਨੈਨਸੀ ਨੂੰ ਭਰੋਸਾ ਸੀ ਕਿ ਉਸਦਾ ਭਰਾ ਇਸ ਵਾਰ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਦੇਵੇਗਾ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਉਮੀਦਾਂ 'ਤੇ ਖਰਾ ਉਤਰਿਆ।

ABOUT THE AUTHOR

...view details