ਨਵੀਂ ਦਿੱਲੀ: ਟੋਕਿਓ ਉਲੰਪਿਕ(Tokyo Olympics) 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂੰ ਨੂੰ ਮਨੀਪੁਰ ਦੀ ਸਰਕਾਰ ਵਲੋਂ 1 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਮੀਰਾਬਾਈ ਚਾਨੂੰ ਨੇ ਟੋਕਿਓ ਉਲੰਪਿਕਸ 'ਚ ਭਲਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਗਮਾ ਜਿੱਤ ਕੇ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਹੈ। 49 ਕਿਲੋ ਵਰਗ 'ਚ ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ ਵਿੱਚ ਆਪਣੀ ਪਹਿਲੀ ਕੋਸ਼ਿਸ਼ 'ਚ 110 ਕਿਲੋਗ੍ਰਾਮ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ, ਮੀਰਾਬਾਈ ਚਾਨੂ 115 ਕਿੱਲੋ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਵਿੱਚ ਸਫਲ ਹੋਈ।