ਜਲੰਧਰ: ਜਪਾਨ 'ਚ ਹੋ ਰਹੀਆਂ ਟੋਕਿਓ ਓਲੰਪਿਕ ਖੇਡਾਂ 'ਚ ਭਾਰਤੀ ਹਾਕੀ ਟੀਮ ਨੇ ਆਪਣਾ ਪਹਿਲੇ ਮੈਚ 'ਚ ਜਿੱਤ ਹਾਸਲ ਕਰਕੇ ਜੇਤੂ ਰੱਥ ਤੌਰ ਲਿਆ ਹੈ। ਓਲੰਪਿਕ ਖੇਡਣ ਗਈ ਭਾਰਤੀ ਹਾਕੀ ਟੀਮ ਦੇ ਅਠਾਰਾਂ ਖਿਡਾਰੀਆਂ ਵਿੱਚੋਂ ਜੋ ਅੱਧੇ ਖਿਡਾਰੀ ਪੰਜਾਬ ਨਾਲ ਸਬੰਧ ਰੱਖਦੇ ਹਨ। ਇੰਨ੍ਹਾਂ ਖਿਡਾਰੀਆਂ 'ਚ ਜਲੰਧਰ ਜ਼ਿਲ੍ਹੇ ਤੋਂ ਚਾਰ ਖਿਡਾਰੀ ਭਾਰਤੀ ਹਾਕੀ ਟੀਮ 'ਚ ਆਪਣਾ ਹੁਨਰ ਦਿਖਾ ਰਹੇ ਹਨ।
ਗਰੀਬੀ 'ਚੋਂ ਨਿਕਲ ਬਣਿਆ ਓਲੰਪੀਅਨ
ਹਾਕੀ ਖਿਡਾਰੀਆਂ 'ਚ ਇੱਕ ਨਾਮ ਵਰੁਣ ਕੁਮਾਰ ਦਾ ਵੀ ਸ਼ਾਮਲ ਹੈ। ਵਰੁਣ ਕੁਮਾਰ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ ਅਤੇ ਟੀਮ 'ਚ ਡਰੈਗ ਫਲਿਕਰ ਵਜੋਂ ਆਪਣੀ ਭੂਮਿਕਾ ਅਦਾ ਕਰਦਾ ਹੈ। ਵਰੁਣ ਕੁਮਾਰ ਵਲੋਂ ਆਪਣੀ ਖੇਡ ਹਾਕੀ ਦੀ ਸ਼ੁਰੂਆਤ ਬੇਹੱਦ ਗਰੀਬੀ ਵਿਚੋਂ ਕੀਤੀ ਗਈ ਸੀ ਅਤੇ ਆਪਣੀ ਮਿਹਨਤ ਤੇ ਜਜ਼ਬੇ ਕਾਰਨ ਉਹ ਅੱਜ ਓਲੰਪੀਅਨ ਖੇਡਾਂ 'ਚ ਭਾਗ ਲੈ ਰਿਹਾ ਹੈ।
ਪਰਿਵਾਰ ਦੀ ਆਮਦਨ ਸੀ ਘੱਟ
ਵਰੁਣ ਦੇ ਪਿਤਾ ਬ੍ਰਹਮਾਨੰਦ ਦਾ ਕਹਿਣਾ ਕਿ ਉਨ੍ਹਾਂ ਦੇ ਪੁੱਤਰ ਵਰੁਣ ਦਾ ਜਨਮ 27 ਜੁਲਾਈ 1995 ਨੂੰ ਜਲੰਦਰ ਦੇ ਮਿੱਠਾਪੁਰ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦੇ ਸੀ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਨ੍ਹਾਂ ਦੱਸਿਆ ਕਿ ਆਮਦਨ ਘੱਟ ਹੋਣ ਕਾਰਨ ਉਨ੍ਹਾਂ 'ਚ ਹਿੰਮਤ ਨਹੀਂ ਸੀ ਕਿ ਉਹ ਆਪਣੇ ਪੁੱਤਰਾਂ ਦਾ ਹਾਕੀ ਖੇਡਣ 'ਚ ਖਰਚ ਚੁੱਕ ਸਕਣ।
ਮਿਹਨਤ ਅਤੇ ਦੋਸਤਾਂ ਦੀ ਮਦਦ ਲਿਆਈ ਰੰਗ
ਵਰੁਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰ ਮਿੱਠਾਪੁਰ ਖੇਡ ਗਰਾਊਂਡ 'ਚ ਹਾਕੀ ਖੇਡਦੇ ਸੀ। ਉਨ੍ਹਾਂ ਦੱਸਿਆ ਕਿ ਵਰੁਣ ਦੀ ਮਿਹਨਤ ਸਦਕਾ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਰੁਣ ਦੇ ਦੋਸਤਾਂ ਵਲੋਂ ਵੀ ਸਮੇਂ-ਸਮੇਂ 'ਤੇ ਉਸਦੀ ਬਹੁਤ ਮਦਦ ਕੀਤੀ ਗਈ।
ਦੋਵੇਂ ਭਰਾਵਾਂ ਨੇ ਖੇਡ ਰੱਖੀ ਜਾਰੀ
ਇਸ ਸਬੰਧੀ ਵਰੁਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਆਪਣੀ ਖੇਡ ਜਾਰੀ ਰੱਖੀ। ਉਨ੍ਹਾਂ ਦੱਸਿਆ ਕਿ ਵੱਡਾ ਪੁੱਤਰ ਤਰੁਣ ਹਾਕੀ ਖੇਡਦਾ ਸੀ, ਜਿਸ ਨੂੰ ਫੌਜ 'ਚ ਨੋਕਰੀ ਮਿਲ ਗਈ ਸੀ। ਉਨ੍ਹਾਂ ਦੱਸਿਆ ਕਿ ਵਰੁਣ ਨੇ ਆਪਣੀ ਖੇਡ ਪਿੰਡ 'ਚ ਜਾਰੀ ਰੱਖੀ ਅਤੇ ਜੂਨੀਅਰ ਹਾਕੀ ਖੇਡਦਿਆਂ ਉਹ ਅੱਜ ਭਾਰਤੀ ਹਾਕੀ ਟੀਮ ਦਾ ਖਿਡਾਰੀ ਹੈ ਨੇ ਨਾਲ ਹੀ ਓਲੰਪੀਨ ਖੇਡਾਂ 'ਚ ਦੇਸ਼ ਲਈ ਖੇਡ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਰੁਣ ਦੀ ਮਿਹਨਤ ਨੇ ਹੀ ਉਸਦਾ ਫਰਸ਼ਾਂ ਤੋਂ ਅਰਸ਼ਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ।