ਚੰਡੀਗੜ੍ਹ:ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਸ਼ੁੱਕਰਵਾਰ ਇੱਕ ਖਾਸ ਦਿਨ ਸੀ। ਕਿਉਂਕਿ ਇਸ ਦਿਨ ਭਾਰਤ ਲਈ ਇਨ੍ਹਾਂ ਖੇਡਾਂ ਵਿੱਚ ਦੂਜਾ ਤਗਮਾ ਪੱਕਾ ਹੋ ਗਿਆ ਹੈ। ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਸੈਮੀਫਾਈਨਲ 'ਚ ਜਗ੍ਹਾ ਬਣਾ ਕੇ ਮੈਡਲ ਪੱਕਾ ਕਰ ਲਿਆ ਹੈ। ਲੰਡਨ ਓਲੰਪਿਕ -2018 ਤੋਂ ਬਾਅਦ ਮੁੱਕੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੋਵੇਗਾ।
ਇਸ ਦੇ ਨਾਲ ਹੀ ਭਾਰਤ ਨੂੰ ਤੀਰਅੰਦਾਜ਼ੀ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿੱਚ ਹਾਰ ਚੁੱਕੀ ਹੈ। ਇਸ ਤੋਂ ਇਲਾਵਾ ਭਾਰਤ ਨੂੰ ਸ਼ੂਟਿੰਗ ਵਿੱਚ ਵੀ ਨਿਰਾਸ਼ ਹੱਥ ਲੱਗੀ ਹੈ। ਮਨੂ ਭਾਕਰ ਅਤੇ ਰਾਹੀ ਸਰਨਾਬੋਟ ਵੀ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੇ। ਨਾਲ ਹੀ ਦੁਤੀ ਚੰਦ ਵੱਲੋਂ ਵੀ ਭਾਰਤ ਨੂੰ ਨਿਰਾਸ਼ ਹੀ ਮਿਲੀ ਹੈ।
ਮਹਿਲਾ ਹਾਕੀ ਟੀਮ ਨੇ ਹਾਲਾਂਕਿ ਕੁਆਰਟਰ ਫਾਈਨਲ ਵਿੱਚ ਜਾਣ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਇਨ੍ਹਾਂ ਤੋਂ ਇਲਾਵਾ ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵੀ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ ਅਤੇ ਪੁਰਸ਼ ਹਾਕੀ ਟੀਮ ਨੇ ਵੀ ਗਰੁੱਪ ਗੇੜ ਦੇ ਆਪਣੇ ਆਖਰੀ ਮੈਚ ਵਿੱਚ ਜਾਪਾਨ ਨੂੰ ਹਰਾਇਆ ਹੈ।
ਮੌਸਮ ਨੇ ਬਿਗਾੜਿਆ ਖੇਡ
ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਦੂਜੇ ਗੇੜ ਵਿੱਚ 16 ਹੋਲ ਵਿੱਚ ਈਵਨ ਪਾਰ ਦਾ ਸਕੋਰ ਬਣਾਇਆ ਹੈ ਪਰ ਖਰਾਬ ਮੌਸਮ ਕਾਰਨ ਖੇਡ ਨੂੰ ਰੋਕਣਾ ਪਿਆ। ਲਹਿਰੀ, ਜੋ ਪਹਿਲੇ ਦਿਨ ਚਾਰ-ਅੰਡਰ ਦੇ ਸਕੋਰ ਤੇ ਸਨ। ਉਹ 16 ਗੋਲਫਰਾਂ ਵਿੱਚ ਸ਼ਾਮਿਲ ਹਨ ਜਿਸ ਨੇ ਅਜੇ ਆਪਣਾ ਦੂਜੇ ਗੇੜ ਦਾ ਖੇਡ ਅਜੇ ਪੂਰਾ ਕਰਨਾ ਹੈ।
ਸਿੰਧੂ ਸੈਮੀਫਾਈਨਲ ਵਿੱਚ
ਰੀਓ ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਮਹਿਲਾ ਸਿੰਗਲਸ ਵਰਗ ਵਿੱਚ ਟੋਕੀਓ ਓਲੰਪਿਕ 2020 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿੰਧੂ ਨੇ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ।
ਲਵਲੀਨਾ ਦਾ ਕਮਾਲ
ਪਹਿਲੀ ਵਾਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਲਵਲੀਨਾ (69 ਕਿਲੋਗ੍ਰਾਮ ਭਾਰ ਵਰਗ) ਨੇ ਸਾਬਕਾ ਵਿਸ਼ਵ ਚੈਂਪੀਅਨ ਚੀਨੀ ਤਾਈਪੇ ਦੇ ਨਿਅੇਨ ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਦਾਖਿਲ ਹੋ ਚੁੱਕੀ ਹੈ। ਇਸਦੇ ਨਾਲ, ਉਸਨੇ ਟੋਕੀਓ ਓਲੰਪਿਕਸ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਭਾਰਤ ਦਾ ਤਗਮਾ ਵੀ ਯਕੀਨੀ ਬਣਾਇਆ।
ਇਸ ਟੀਮ ਨੇ ਜਿੰਦਾ ਰੱਖੀਆਂ ਉਮੀਦਾਂ
ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇਸ ਤੋਂ ਪਹਿਲਾਂ ਓਲੰਪਿਕ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਉਸ ਨੂੰ ਲਗਾਤਾਰ ਤਿੰਨ ਹਾਰਾਂ ਝੱਲਣੀਆਂ ਪਈਆਂ ਸਨ ਅਤੇ ਉਸ ਦਾ ਕੁਆਰਟਰ ਫਾਈਨਲ ਤੋਂ ਬਾਹਰ ਹੋਣ ਦਾ ਸੁਪਨਾ ਚਕਨਾਚੂਰ ਹੁੰਦਾ ਜਾਪਦਾ ਸੀ, ਪਰ ਅੱਜ ਮਹਿਲਾ ਟੀਮ ਨੇ ਆਇਰਲੈਂਡ ਨੂੰ 1-0 ਨਾਲ ਹਰਾ ਕੇ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।