ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਦਾ ਪੂਲ ਏ ਚ ਦੱਖਣ ਅਫਰੀਕਾ ਨਾਲ ਮੁਲਕਾਬਲਾ ਹੋਇਆ ਜਿਸ ਚ ਭਾਰਤੀ ਟੀਮ ਨੇ ਦੱਕਣ ਅਫਰੀਕਾ ਦੀ ਟੀਮ ਨੂੰ 4-3 ਨਾਲ ਹਰਾਇਆ।
ਫਾਰਵਰਡ ਵੰਦਨਾ ਕਟਾਰੀਆ ਨੇ ਭਾਰਤ ਲਈ ਹੈਟ੍ਰਿਕ ਲਗਾਈ। ਵੰਦਨਾ ਨੇ 4 ਮਿੰਟ, 17 ਮਿੰਟ ਅਤੇ 49 ਮਿੰਟ ਵਿੱਚ ਗੋਲ ਕੀਤੇ। ਦੂਜੇ ਪਾਸੇ, ਮੈਰੀਜਾਨ ਨੇ ਦੱਖਣੀ ਅਫਰੀਕਾ ਲਈ 39 ਵੇਂ ਮਿੰਟ ਵਿੱਚ ਗੋਲ ਕੀਤਾ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ ਪੂਲ ਏ ਮੁਕਾਬਲੇ ਚ ਆਇਰਲੈਂਡ ਦੀ ਟੀਮ ਨੂੰ 1-0 ਨਾਲ ਹਰਾਇਆ ਗਿਆ।
ਪਿਛਲੇ ਰਾਉਂਡ ਚ ਟੋਕੀਓ ਓਲੰਪਿਕ ਚ ਜਾਪਾਨ ਚ ਸਥਿਤੀ ਓਈ ਹਾਕੀ ਸਟੇਡੀਅਮ ਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਗ੍ਰੇਟ ਬ੍ਰਿਟੇਨ ਦੀ ਟੀਮ ਦੇ ਵਿਚਾਲੇ ਪੁਲ ਏ ਗਰੁੱਪ ਮੁਕਾਬਲਾ ਖੇਡਿਆ ਗਿਆ ਸੀ।
ਇਸ ਮੁਕਾਬਲੇ ਦੇ ਪਹਿਲਾ ਕੁਆਰਟਰ ਦੇ ਦੂਜੇ ਮਿੰਟ ’ਤੇ ਬ੍ਰਿਟੇਨ ਦੀ ਟੀਮ ਵੱਲੋਂ ਹੇਨਾ ਮਾਰਟਿਨ ਨੇ ਗੋਲ ਕਰ ਅੱਗੇ ਵਧੀ।
ਇਸ ਸਮੇਂ ਤੱਕ ਭਾਰਤੀ ਟੀਮ ਦੇ ਉੱਤੇ ਬ੍ਰਿਟੇਨ ਟੀਮ ਨੇ ਆਪਣੀ ਪਕੜ ਥੋੜੀ ਮਜਬੂਤ ਕਰ ਦਿੱਤੀ ਸੀ। ਮੁਕਾਬਲਾ ਅੱਗੇ ਵਧਾ ਅਤੇ ਬ੍ਰਿਟੇਨ ਦੀ ਟੀਮ ਵੱਲੋਂ ਹੇਨਾ ਨੇ ਇੱਕ ਵਾਰ ਫਿਰ ਮੌਕੇ ਨੂੰ ਗੋਲ ਚ ਬਦਲਿਆ। ਹੁਣ ਬ੍ਰਿਟੇਨ ਭਾਰਤ ਦੇ ਖਿਲਾਫ 2-0 ਨਾਲ ਮਜਬੂਤ ਲੀਡ ਲੈ ਚੁੱਕਿਆ ਸੀ।
ਇਸ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਅਟੈਕ ਦਾ ਸਿਲਸਿਲਾ ਜਾਰੀ ਰੱਖਿਆ ਅਤੇ 23ਵੇਂ ਮਿੰਟ ’ਤੇ ਵਾਪਸੀ ਕਰਦੇ ਹੋਏ ਇੱਕ ਗੋਲ ਕੀਤਾ। ਇਹ ਗੋਲ ਭਾਰਤ ਦੀ ਟੀਮ ਵੱਲੋ ਸ਼ਰਮਿਲਾ ਦੇਵੀ ਨੇ ਕੀਤਾ।
ਬ੍ਰਿਟੇਨ ਟੀਮ ਤੋਂ ਭਾਰਤ ਦੀ ਦੂਰੀ ਬਸ ਇੱਕ ਗੋਲ ਦੀ ਸੀ ਅਤੇ ਉਸ ਨੂੰ ਪੂਰਾ ਕਰਨ ਦੇ ਲਈ ਟੀਮ ਨੂੰ ਕਈ ਪੇਨਾਲਟੀ ਕਾਰਨਰ ਦੇ ਤੌਰ ਚ ਮੌਕਾ ਮਿਲਿਆ ਪਰ ਉਹ ਉਨ੍ਹਾਂ ਨੂੰ ਗੋਲ ਚ ਤਬਦੀਲ ਨਹੀਂ ਕਰ ਸਕੇ।
ਹਾਲਾਂਕਿ ਬ੍ਰਿਟੇਨ ਦੀ ਟੀਮ ਇੱਕ ਅਤੇ ਗੋਲ ਕਰਨ ਚ ਸਫਲ ਰਹੀ। 41ਵੇਂ ਮਿੰਟ ਚ ਬ੍ਰਿਟੇਨ ਵੱਲੋਂ ਲਿਲੀ ਓਵੇਸਲੀ ਨੇ ਗੋਲ ਕਰ ਸਕੋਰ 3-1 ਤੱਕ ਕਰ ਦਿੱਤੀ।
ਇਸ ਤੋਂ ਬਾਅਦ ਆਪਣੀ ਜਿੱਤ ਨੂੰ ਪੱਕਾ ਕਰਦੇ ਹੋਏ ਬ੍ਰਿਟੇਨ ਦੀ ਗ੍ਰੇਸ ਨੇ ਬੇਲਸਡਨ ਨੇ 57ਵੇਂ ਮਿੰਟ ਚ ਇੱਕ ਹੋਰ ਗੋਲ ਕਰ 4-1 ਤੋਂ ਬ੍ਰਿਟੇਨਅਤੇ ਭਾਰਤ ਚ ਫਰਕ ਪੈਦਾ ਕਰ ਦਿੱਤਾ।
ਇਹ ਵੀ ਪੜੋ: ਕੌਮਾਂਤਰੀ ਬਜ਼ੁਰਗ ਅਥਲੀਟ ਮਾਨ ਕੌਰ ਦਾ ਦਿਹਾਂਤ