ਟੋਕਿਓ: ਭਾਰਤੀ ਤੀਰਅੰਦਾਜ਼ ਅਤਨੁ ਦਾਸ ਕੋਰੀਆ ਦੇ ਜਿਨਹੇਕ ਦੇ ਖਿਲਾਫ ਪੁਰਸ਼ਾਂ ਦੇ ਵਿਅਕਤੀਗਤ 1/16 ਦੇ ਐੱਲਮੀਨੇਸ਼ਨ ਮੁਕਾਬਲੇ ਵਿੱਚ ਖੇਡ ਰਹੇ ਸੀ, ਜੋ 2012 ਦਾ ਤਮਗਾ ਜੇਤੂ ਵੀ ਸੀ, ਇਸ ਮੈਚ ਵਿੱਚ ਅਤਨੁ ਨੇ ਕੋਰੀਆ ਦੇ ਖਿਡਾਰੀ ਦੇ ਖਿਲਾਫ 6-5 ਨਾਲ ਜਿੱਤ ਦਰਜ ਕੀਤੀ ਹੈ।
ਅਤਨੂ ਪਹਿਲੇ ਸੈੱਟ ਵਿਚ 0-2 ਨਾਲ ਪਿੱਛੇ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਅੱਗੇ ਵਧੇ ਅਤੇ ਮੈਡਲ ਰਾਉਂਡ ਲਈ ਕੁਆਲੀਫਾਈ ਕੀਤਾ।
ਇਹ ਪਹਿਲਾ ਮੌਕਾ ਹੈ ਜਦੋਂ ਕੋਈ ਭਾਰਤੀ ਪੁਰਸ਼ ਖਿਡਾਰੀ ਓਲੰਪਿਕ ਵਿਚ ਤੀਰਅੰਦਾਜ਼ੀ ਵਿਚ ਤਗਮਾ ਰਾਉਂਡ ਖੇਡੇਗਾ। ਅਤਨੁ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇਕ ਦੀਪਿਕਾ ਕੁਮਾਰੀ ਨੇ ਬੀਤੀ ਰਾਤ ਇਹ ਕਾਰਨਾਮਾ ਹਾਸਲ ਕਰ ਲਿਆ ਸੀ। ਉਹ ਤਗਮਾ ਰਾਉਂਡ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਬਣ ਗਈ।
ਇਸ ਤੋਂ ਪਹਿਲਾਂ, ਅਤਨੁ ਪੁਰਸ਼ਾਂ ਦੇ ਵਿਅਕਤੀਗਤ 1/32 ਐਲੀਮੀਨੇਸ਼ਨ ਮੈਚ ਦਾ ਸਾਹਮਣਾ ਕਰ ਰਹੇ ਸੀ ਜਿਸ ਵਿੱਚ ਉਸਦਾ ਵਿਰੋਧੀ ਚੀਨੀ ਤਾਈਪੇ ਦਾ ਖਿਡਾਰੀ ਚੇਂਗ ਯੂ ਡੇਂਗ ਸੀ, ਇਸ ਮੈਚ ਵਿਚ ਅਤਨੁ ਨੇ 6-4 ਨਾਲ ਜਿੱਤ ਹਾਸਲ ਕੀਤੀ ਹੈ.
ਦੂਸਰੇ ਤੀਰਅੰਦਾਜ਼, ਤਰਨਦੀਪ ਰਾਏ ਨੇ ਪੁਰਸ਼ਾਂ ਦੇ ਫਾਈਨਲ 32 ਵਰਗ ਵਿੱਚ ਯੂਕਰੇਨ ਦੀ ਹੈਨਬਿਨ ਓਲੇਸਕੀ ਨੂੰ ਹਰਾਇਆ, ਪਰ ਉਹ ਇਸ ਤੋਂ ਅੱਗੇ ਆਪਣੀ ਯਾਤਰਾ ਨਹੀਂ ਵਧਾ ਸਕੇ।
ਇਸ ਦੇ ਨਾਲ ਹੀ ਵਿਸ਼ਵ ਦੀ ਪਹਿਲੀ ਨੰਬਰ ਦੀ ਤੀਰਅੰਦਾਜ਼ ਦੀਪਿਕਾ ਕੁਮਾਰੀ ਟੋਕਿਓ ਓਲੰਪਿਕ ਵਿਚ ਤਗਮਾ ਜਿੱਤਣ ਦੇ ਨੇੜੇ ਆ ਗਈ ਹੈ। ਉਨ੍ਹਾੰ ਨੇ ਆਖਰੀ 8 ਵਿੱਚ ਥਾਂ ਬਣ ਲਈ ਹੈ। ਦੀਪਿਕਾ ਨੇ ਆਖਰੀ 16 ਮੈਚਾਂ ਵਿਚ ਅਮਰੀਕਾ ਦੀ ਜੈਨੀਫਰ ਫਰਨਾਂਡੀਜ਼ ਨੂੰ 6-4 ਨਾਲ ਹਰਾਇਆ।
ਇਹ ਵੀ ਪੜ੍ਹੋ: Tokyo Olympics, Day 7: ਹਾਕੀ 'ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਦਿੱਤੀ ਮਾਤ