ਟੋਕਿਓ :ਪੰਜ ਸਾਲ ਪਹਿਲਾਂ ਰੀਓ ਓਲੰਪਿਕ ਵਿੱਚ ਭਾਰੀ ਝਟਕਾ ਲੱਗਣ ਤੋਂ ਬਾਅਦ, ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਇੱਥੇ ਟੋਕਿਓ ਓਲੰਪਿਕ ਵਿੱਚ ਮਹਿਲਾ-49 ਕਿਲੋਗ੍ਰਾਮ ਮੁਕਾਬਲੇ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗਮਾ ਜਿੱਤਿਆ।
ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਵੇਟਲਿਫਟਰ ਮੀਰਾਬਾਈ ਚਾਨੂ ਨੇ 84 ਕਿਲੋਗ੍ਰਾਮ ਅਤੇ 87 ਕਿਲੋਗ੍ਰਾਮ ਸਫਲਤਾਪੂਰਵਕ ਚੁੱਕਿਆ ਪਰ ਉਹ 89 ਕਿਲੋਗ੍ਰਾਮ ਲਿਫਟ ਕਰਨ ਵਿਚ ਅਸਫਲ ਰਹੀ ਜਿਸ ਕਰਕੇ ਬਾਅਦ ਦੂਸਰੇ ਸਥਾਨ 'ਤੇ ਰੱਖਿਆ ਗਿਆ।
ਦੂਜਾ ਸਥਾਨ ਹਾਸਲ ਕਰਨ ਵਾਲੀ ਮੀਰਾ ਨੇ ਆਪਣੇ ਕਲੀਨ ਐਂਡ ਜਰਕ ਪਰਿਆਸ ਵਿੱਚ 110 ਕਿਲੋਗ੍ਰਾਮ ਸਫਲਤਾਪੂਰਵਕ ਚੁੱਕਿਆ। ਮੀਰਾਬਾਈ ਦੇ ਇਸ ਪ੍ਰਦਰਸ਼ਨ ਤੋਂ ਬਾਅਦ, ਭਾਰਤ ਲਈ ਘੱਟੋ-ਘੱਟ ਇੱਕ ਚਾਂਦੀ ਦਾ ਤਗਮਾ ਆਪਣੇ ਹਿੱਸੇ ਕੀਤਾ।
ਮਨੀਪੁਰ ਦੇ ਇਸ ਤਿੱਖੇ ਖਿਡਾਰੀ ਨੇ ਭਾਰਤ ਨੂੰ ਮਾਣ ਦਾ ਪਲ ਦਿੱਤਾ। ਇਸ ਤੋਂ ਪਹਿਲਾਂ 2004 ਵਿੱਚ, ਕਰਨਮ ਮਲੇਸ਼ਵਰੀ ਨੇ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ :ਭਾਰਤੀ ਹਾਕੀ ਟੀਮ ਦੇ ਕਪਤਾਨ ਦੀ ਮਾਂ ਨੇ ਜਿੱਤ ਲਈ ਦਿੱਤੀ ਵਧਾਈ
ਵੇਟਲਿਫਟਰ ਮੀਰਾਬਾਈ ਚਾਨੂ ਦੇ ਚਾਂਦੀ ਦਾ ਤਗਮਾ ਜਿਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਇੱਕ ਵੱਡੀ ਸਫਲਤਾ ਹੈ।
ਇਸ ਖੁਸ਼ੀ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਰਾ ਬਾਈ ਨੂੰ ਵਧਾਈ ਦਿੰਦੇ ਕਿਹਾ ਇਹ ਸਾਡਾ ਪਹਿਲਾ ਤਮਗਾ ! ਟੇਕਿਓ ਓਲੰਪਿਕਸ ਵਿੱਚ ਔਰਤਾਂ ਦੇ 49 ਕਿੱਲੋ ਭਾਰ ਚੁੱਕਣ ਵਾਲੇ ਮੁਕਾਬਲੇ ਵਿੱਚ 202 ਕਿਲੋਗ੍ਰਾਮ ਦੀ ਚਾਂਦੀ ਤਗਮਾ ਜਿਤਣ ਵਾਲੀ ਮੀਰਾਬਾਈ ਚਾਨੂ ਨੂੰ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ 'ਤੇ ਬਹੁਤ ਮਾਣ ਹੈ।