ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੇਖੋਮ ਮੀਰਾਬਾਈ ਚਾਨੂ ਵਲੋਂ ਸ਼ਨੀਵਾਰ ਨੂੰ ਟੋਕਿਓ ਓਲੰਪਿਕਸ ਵਿੱਚ 49 ਕਿੱਲੋਗ੍ਰਾਮ ਭਾਰ ਵਰਗ ਵਿੱਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈ ਦਿੱਤੀ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ, "ਸਾਡਾ ਪਹਿਲਾ ਤਮਗਾ! ਸੇਖੋਮ ਮੀਰਾਬਾਈ ਚਾਨੂ ਨੂੰ ਔਰਤਾਂ ਦੇ 49 ਕਿੱਲੋ ਵਰਗ ਮੁਕਾਬਲੇ ਵਿੱਚ 202 ਕਿੱਲੋਗ੍ਰਾਮ ਦੀ ਸਾਂਝੇ ਲਿਫਟ ਨਾਲ ਟੋਕਿਓ ਓਲੰਪਿਕ ਵਿੱਚ ਚਾਂਦੀ ਦੀ ਜਿੱਤ ਲਈ ਵਧਾਈ। ਭਾਰਤ ਨੂੰ ਤੁਹਾਡੀ ਪ੍ਰਾਪਤੀ 'ਤੇ ਬਹੁਤ ਮਾਣ ਹੈ।"
ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ। ਜਿਨ੍ਹਾਂ ਦੀ ਨਿਰੰਤਰ ਅਗਵਾਈ ਹੇਠ ਚਾਨੂ ਨੇ ਓਲੰਪਿਕ ਖੇਡਾਂ 'ਚ ਇਹ ਵੱਡੀ ਪ੍ਰਾਪਤੀ ਕੀਤੀ ਹੈ।