ਟੋਕਿਓ : ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪੂਲ ਏ ਮੈਚ ਵਿੱਚ ਆਸਟਰੇਲੀਆ ਨੇ 7-1 ਨਾਲ ਹਾਰ ਦਿੱਤਾ। ਭਾਰਤੀ ਟੀਮ ਸ਼ੁਰੂ ਤੋਂ ਹੀ ਮੈਚ ਵਿੱਚ ਪਛੜ ਗਈ ਸੀ। ਆਸਟਰੇਲੀਆ ਨੇ ਉਸ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ।
ਭਾਰਤੀ ਟੀਮ ਨੇ ਇਸ ਓਲੰਪਿਕ ਵਿੱਚ ਹੁਣ ਤੱਕ 2 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸਨੇ 1 ਜਿੱਤਿਆ ਹੈ ਅਤੇ 1 ਹਾਰਿਆ ਹੈ। ਭਾਰਤੀ ਟੀਮ ਨੂੰ ਅਗਲਾ ਮੈਚ ਅਰਜਨਟੀਨਾ, ਸਪੇਨ ਅਤੇ ਜਾਪਾਨ ਨਾਲ ਖੇਡਣਾ ਹੈ।