ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਕਾਂਸੇ ਦੇ ਤਗਮੇ ਦੇ ਦਾਅਵੇ ਲਈ ਓਆਈ ਸਟੇਡੀਅਮ ਵਿੱਚ ਜਰਮਨ ਟੀਮ ਨਾਲ ਭਿੜੀ। ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਜਰਮਨੀ ਨੂੰ 5-4 ਨਾਲ ਹਰਾ ਕਾਂਸੇ ਦਾ ਤਗਮਾ ਜਿੱਤਿਆ।
ਇਸ ਮੈਚ ਦੇ ਦੂਜੇ ਮਿੰਟ ਵਿੱਚ ਜਰਮਨ ਖਿਡਾਰੀ ਤਿਮੂਰ ਨੇ ਗੋਲ ਕਰਕੇ ਜਰਮਨੀ ਨੂੰ 1-0 ਦੀ ਬੜ੍ਹਤ ਦਿਵਾਈ।
ਪਹਿਲੇ ਕੁਆਰਟਰ ਦੇ ਅੰਤ ਤੱਕ ਜਰਮਨ ਟੀਮ ਨੇ 1-0 ਦੀ ਬੜ੍ਹਤ ਬਣਾਈ, ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੂੰ ਦੂਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਸ਼ਾਨਦਾਰ ਪਾਸ ਮਿਲਿਆ ਜਿਸ ਨੂੰ ਉਸਨੇ ਗੋਲ ਵਿੱਚ ਬਦਲ ਦਿੱਤਾ। ਇਸ ਗੋਲ ਨਾਲ ਭਾਰਤ ਅਤੇ ਜਰਮਨੀ 1-1 ਨਾਲ ਬਰਾਬਰੀ 'ਤੇ ਸਨ।
ਦੂਜੇ ਕੁਆਰਟਰ ਦੇ 24ਵੇਂ ਮਿੰਟ ਵਿੱਚ ਜਰਮਨ ਟੀਮ ਦੇ ਬੇਂਡੀਕਟ ਨੇ ਪਹਿਲਾ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ, ਜਿਸ ਤੋਂ ਬਾਅਦ ਨਿਕਲਸ ਨੇ 25ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰਕੇ ਜਰਮਨ ਟੀਮ ਨੂੰ 3-1 ਨਾਲ ਅੱਗੇ ਕਰ ਦਿੱਤਾ।
ਇਸੇ ਕੁਆਰਟਰ ਵਿੱਚ ਹਾਰਦਿਕ ਸਿੰਘ ਨੇ ਭਾਰਤ ਲਈ ਦੂਰੀ ਘਟਾਉਂਦੇ ਹੋਏ ਇੱਕ ਗੋਲ ਕੀਤਾ, ਜਿਸ ਤੋਂ ਬਾਅਦ ਭਾਰਤ 3-2 ਤੱਕ ਪਹੁੰਚ ਗਿਆ।