ਜਲੰਧਰ: ਕੁਝ ਐਸਾ ਹੀ ਮਾਹੌਲ ਜਲੰਧਰ ਦੇ ਮਿੱਠਾਪੁਰ ਪਿੰਡ ਦਾ ਵੀ ਹੈ ਜਿੱਥੇ ਪਿੰਡ ਵੱਲੋਂ ਆਪਣੇ ਤਿੰਨ ਸ਼ੇਰਾਂ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਦੇ ਸਵਾਗਤ ਲਈ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਧਰ ਦੂਸਰੇ ਪਾਸੇ ਇਨ੍ਹਾਂ ਖਿਡਾਰੀਆਂ ਦੇ ਪਰਿਵਾਰਾਂ ਵਿੱਚ ਵੀ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।
ਆਪਣੇ ਓਲੰਪਿਅਨ ਪੁੱਤਰ ਦੇ ਸਵਾਗਤ ਲਈ ਮਨਦੀਪ ਦੀ ਮਾਤਾ ਵੱਲੋਂ ਖਾਸ ਤਿਆਰੀ ਮਨਦੀਪ ਦੇ ਸਵਾਗਤ ਲਈ ਸਾਰਾ ਪਿੰਡ ਪੱਬਾਂ ਭਾਰ
ਮਿੱਠਾਪੁਰ ਦੇ ਰਹਿਣ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘI(Mandeep Singh) ਦੀ ਮਾਂ ਦਵਿੰਦਰਜੀਤ ਕੌਰ ਨਾਲ ਜਦੋਂ ਅਸੀਂ ਅੱਜ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਨਦੀਪ ਦੇ ਸੁਆਗਤ ਲਈ ਜਿੱਥੇ ਪੂਰਾ ਸ਼ਹਿਰ ਪੱਬਾਂ ਭਾਰ ਹੈ ਉੱਥੇ ਉਨ੍ਹਾਂ ਵੱਲੋਂ ਉਸ ਲਈ ਕੁਝ ਅਲੱਗ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਮਨਦੀਪ ਦੇ ਪੰਸਦੀਦਾ ਪਕਵਾਨ ਕੀਤੇ ਜਾਣਗੇ ਤਿਆਰ
ਜਿੱਥੇ ਇੱਕ ਪਾਸੇ ਪੂਰੇ ਘਰ ਨੂੰ ਸਜਾਇਆ ਜਾ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਉਨ੍ਹਾਂ ਵੱਲੋਂ ਵੀ ਕੱਲ੍ਹ ਮਨਦੀਪ ਦਾ ਪਸੰਦੀਦਾ ਖਾਣਾ ਭਿੰਡੀ ਦੀ ਸਬਜ਼ੀ, ਕਰੇਲੇ ਦੀ ਸਬਜ਼ੀ ਅਤੇ ਖੀਰ ਬਣਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਖਾਣੇ ਵਿੱਚ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ ਹੈ ਇਸ ਲਈ ਉਹ ਖਾਸ ਤੌਰ ‘ਤੇ ਉਸ ਲਈ ਇਹ ਖਾਣਾ ਤਿਆਰ ਕਰਵਾਉਣਗੇ।
ਸਵਾਗਤ ਲਈ ਮੁੰਬਈ ਤੋਂ ਭੈਣ ਘਰ ਆਈ
ਉੱਧਰ ਮਨਦੀਪ ਦੀ ਭੈਣ ਭੁਪਿੰਦਰ ਕੌਰ ਜੋ ਕਿ ਆਪਣੇ ਭਰਾ ਦੇ ਸੁਆਗਤ ਲਈ ਆਪਣੇ ਪੇਕੇ ਮੁੰਬਈ ਤੋਂ ਖਾਸ ਤੌਰ ‘ਤੇ ਜਲੰਧਰ ਆਈ ਹੈ। ਉਸ ਦਾ ਵੀ ਕਹਿਣਾ ਹੈ ਕਿ ਉਸ ਵੱਲੋਂ ਮਨਦੀਪ ਦੇ ਸੁਆਗਤ ਲਈ ਬਹੁਤ ਖਾਸ ਤਿਆਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੱਖੜੀ ਤੇ ਉਨ੍ਹਾਂ ਨੇ ਆਪਣੇ ਭਰਾ ਕੋਲੋਂ ਮੰਗਿਆ ਸੀ ਕਿ ਉਹ ਓਲੰਪਿਕ ਵਿੱਚ ਕੋਈ ਨਾ ਕੋਈ ਮੈਡਲ ਜਿੱਤ ਕੇ ਆਵੇ ਅਤੇ ਭਰਾ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ:National Crush ਬਣੇ ਨੀਰਜ ਚੋਪੜਾ, ਕੁੜੀਆ ਬੋਲ ਰਹੀਆਂ 'I Love You'