ਟੋਕੀਓ: ਭਾਰਤੀ ਪਹਿਲਵਾਨ ਸੋਨਮ ਮਲਿਕ 62 ਕਿਲੋਗ੍ਰਾਮ ਦੇ ਕੁਆਲੀਫਿਕੇਸ਼ਨ ਰਾਉਂਡ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਸੀ ਜਿਸ ਵਿੱਚ ਉਸ ਦਾ ਸਾਹਮਣਾ ਮੰਗੋਲੀਆ ਦੀ ਖੋਰੈਲਖੂ ਨਾਲ ਹੋਇਆ। ਇਸ ਦੌਰਾਨ ਸੋਨਮ ਨੂੰ 2-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੈਚ ਵਿੱਚ ਦੋਵਾਂ ਖਿਡਾਰੀਆਂ ਨੂੰ 2-2 ਅੰਕ ਮਿਲੇ ਪਰ ਸੋਨਮ ਨੇ ਇਹ ਅੰਕ 1-1 ਨਾਲ ਇਕੱਠੇ ਕੀਤੇ ਜਦੋਂ ਕਿ ਖੁਰੈਲਖੂ ਨੇ ਇੱਕ ਸਮੇਂ ਵਿੱਚ 2 ਅੰਕ ਲਏ। ਜਿਸ ਕਾਰਨ ਉਸ ਨੂੰ ਜੇਤੂ ਐਲਾਨਿਆ ਗਿਆ।
ਇਸ ਤੋਂ ਪਹਿਲਾਂ, ਪਹਿਲਵਾਨ ਸੋਨਮ ਮਲਿਕ ਨੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿੱਚ ਫਾਈਨਲ ਵਿੱਚ ਪਹੁੰਚ ਕੇ ਟੋਕੀਓ ਓਲੰਪਿਕ ਲਈ ਕੋਟਾ ਪ੍ਰਾਪਤ ਕੀਤਾ ਸੀ।