ਚੰਡੀਗੜ੍ਹ: ਟੋਕੀਓ ਓਲੰਪਿਕ 2020 ਚ ਭਾਰਤੀ ਮਹਿਲਾ ਹਾਕੀ ਟੀਮ ਦਾ ਟੋਕੀਓ ਓਲੰਪਿਕ ਚ ਤਗਮਾ ਜਿੱਤਣ ਦਾ ਸੁਪਣਾ ਟੁੱਟ ਗਿਆ। ਭਾਰਤੀ ਮਹਿਲਾ ਹਾਕੀ ਟੀਮ ਅਤੇ ਗ੍ਰੇਟ ਬ੍ਰਿਟੇਨ ਦੇ ਵਿਚਾਲੇ ਮਹਿਲਾ ਹਾਕੀ ਚ ਕਾਂਸੇ ਤਗਮੇ ਦੇ ਲਈ ਹੋਏ ਮੁਕਾਬਲੇ ਚ ਭਾਰਤ ਗ੍ਰੇਟ ਬ੍ਰਿਟੇਨ ਤੋਂ 4-3 ਨਾਲ ਹਾਰ ਗਿਆ।
ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਇਸ ਹਾਰ ਤੋਂ ਬਾਅਦ ਪੂਰੇ ਦੇਸ਼ ’ਚ ਨਿਰਾਸ਼ਾ ਛਾ ਗਈ ਹੈ। ਉੱਥੇ ਹੀ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਮਹਿਲਾ ਹਾਕੀ ਟੀਮ ਨੂੰ ਕਿਹਾ ਕਿ ਅਸੀਂ ਮਹਿਲਾ ਹਾਕੀ ’ਚ ਇੱਕ ਤਗਮੇ ਦੇ ਲਈ ਰਹਿ ਗਏ ਪਰ ਇਹ ਟੀਮ ਨਿਊ ਇੰਡੀਆ ਦੀ ਭਾਵਨਾ ਨੂੰ ਦਰਸਾਉਂਦਾ ਹੈ। ਜਿੱਥੇ ਅਸੀਂ ਆਪਣਾ ਇੱਕ ਨਵਾਂ ਮੋਰਚਾ ਬਣਾਉਂਦੇ ਹਾਂ। ਇਸ ਤੋਂ ਵੀ ਜਰੂਰੀ ਗੱਲ ਇਹ ਹੈ ਕਿ ਓਲੰਪਿਕ ਚ ਟੀਮ ਦੀ ਸਫਲਤਾ ਭਾਰਤ ਦੀ ਧੀਆਂ ਨੂੰ ਹਾਕੀ ਨੂੰ ਅਪਣਾਉਣ ਅਤੇ ਇਸ ’ਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰੇਗੀ। ਸਾਨੂੰ ਟੀਮ ’ਤੇ ਮਾਣ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਦੀ ਧੀਆਂ ’ਤੇ ਸਾਨੂੰ ਮਾਣ ਹੈ। ਸਾਡੀ ਮਹਿਲਾ ਹਾਕੀ ਟੀਮ ਦੁਆਰਾ ਭਰੋਸਾ ਅਤੇ ਲੜਾਈ ਦੀ ਭਾਵਨਾ ਦੀ ਇੱਕ ਵਿਸ਼ਾਲ ਛਾਲ ਹੈ। ਇੱਕ ਵਿਰਾਸਤ ਜੋ ਸਾਨੂੰ ਹੋਰ ਵੀ ਬਿਹਤਰ ਕਰਨ ਦੀ ਪ੍ਰੇਰਣਾ ਕਰੇਗੀ। ਤੁਸੀਂ ਸਾਨੂੰ ਰਸਤਾ ਦਿਖਾਇਆ।