ਪੰਜਾਬ

punjab

ETV Bharat / sports

ਆਸਟ੍ਰੇਲੀਆ ਨਾਲ ਨਜਿੱਠਣ ਲਈ ਬਣਾਈ ਨੀਤੀ ਕਾਮਯਾਬ ਰਹੀ : ਨਵਜੋਤ ਕੌਰ ਖਿਡਾਰਨ

ਟੋਕੀਓ 'ਚ ਭਾਰਤੀ ਪੁਰਸ਼ ਟੀਮ ਤੋਂ ਬਾਅਦ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਕੁਆਰਟਰਫਾਈਨਲ 'ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ 'ਚ ਪ੍ਰਵੇਸ਼ ਸੁਨਿਸ਼ਚਿਤ ਕੀਤਾ ਹੈ।

ਆਸਟ੍ਰੇਲੀਆ ਨਾਲ ਨਜਿੱਠਣ ਲਈ ਵੱਖਰੀ ਨੀਤੀ ਬਣਾਈ:ਨਵਜੋਤ ਕੌਰ ਖਿਡਾਰਨ
ਆਸਟ੍ਰੇਲੀਆ ਨਾਲ ਨਜਿੱਠਣ ਲਈ ਵੱਖਰੀ ਨੀਤੀ ਬਣਾਈ:ਨਵਜੋਤ ਕੌਰ ਖਿਡਾਰਨ

By

Published : Aug 2, 2021, 2:05 PM IST

ਚੰਡੀਗੜ੍ਹ: ਟੋਕੀਓ 'ਚ ਭਾਰਤੀ ਪੁਰਸ਼ ਟੀਮ ਤੋਂ ਬਾਅਦ ਮਹਿਲਾ ਹਾਕੀ ਟੀਮ ਨੇ ਵੀ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਕੁਆਰਟਰਫਾਈਨਲ 'ਚ ਵਿਸ਼ਵ ਦੀ ਨੰਬਰ ਦੋ ਟੀਮ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ 'ਚ ਪ੍ਰਵੇਸ਼ ਸੁਨਿਸ਼ਚਿਤ ਕੀਤਾ ਹੈ।

ਟੀਮ ਵੱਲੋਂ ਇਕ ਗੋਲ ਗੁਰਜੀਤ ਕੌਰ ਨੇ ਪੇਨਾਲਟੀ ਕਾਰਨਰ ਡ੍ਰੈਗ ਫਲਿੱਕ ਰਾਹੀਂ ਕੀਤਾ। ਮੈਚ 'ਚ ਰੇਲ ਕੋਚ ਫੈਕਟਰੀ ਦੀ ਖਿਡਾਰੀ ਤੇ ਟੀਮ ਦੀ ਮਿਡਫੀਲਡਰ ਨਵਜੌਤ ਕੌਰ (Navjot Kaur) ਨੇ ਵੀ ਸ਼ਾਨਦਾਰ ਖੇਡ ਦਿਖਾਈ ਹੈ।

ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਇਸ ਸਮੇਂ ਖ਼ੁਸ਼ੀ ਬਿਆਨ ਕਰਨਾ ਬੇਹੱਦ ਮੁਸ਼ਕਲ ਹੈ। ਭਾਰਤੀ ਟੀਮ ਪਿਛਲੇ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਹੀ ਸੀ। ਪਰ ਓਲੰਪਿਕਸ 'ਚ ਲਗਾਤਾਰ ਤਿੰਨ ਹਾਰਾਂ ਹੋਣ ਤੇ ਪ੍ਰਸ਼ੰਸਕਾਂ 'ਚ ਮਾਯੂਸੀ ਆ ਗਈ ਸੀ।

ਉਨ੍ਹਾ 3 ਹਾਰਾਂ ਤੋ ਬਾਅਦ ਆਸਟ੍ਰੇਲੀਆ ਨਾਲ ਨਜਿੱਠਣ ਲਈ ਵੱਖਰੀ ਰਣਨੀਤੀ ਬਣਾਈ ਗਈ ਸੀ ਭਾਰਤ ਨੇ ਯੂਰੋਪੀਅਨ ਸਟਾਈਲ 3-3-4 ਦੇ ਕੰਬੀਨੇਸ਼ਨ ਤੋ ਖੇਡ ਕੇ ਕਮਾਲ ਦਾ ਖੇਡ ਦਿਖਾਇਆ।

ਇਹ ਵੀ ਪੜ੍ਹੋ:-ਦੋਖੋ ਇਤਿਹਾਸ ਰਚਨ ਵਾਲੀ ਹਾਕੀ ਖਿਡਾਰਨ ਦੇ ਘਰ ਖੁਸ਼ੀ ਦਾ ਮਾਹੌਲ

ABOUT THE AUTHOR

...view details