ਚੰਡੀਗੜ੍ਹ: ਟੋਕੀਓ ਓਲੰਪਿਕ 2020 ਦਾ ਸੱਤਵਾਂ ਦਿਨ ਭਾਰਤੀ ਅਥਲੀਟਾਂ ਲਈ ਚੰਗਾ ਰਿਹਾ। ਪੀਵੀ ਸਿੰਧੂ ਨੇ ਡੈਨਮਾਰਕ ਦੀ ਮੀਆਂ ਬਿਲਚਫੇਲਟ ਨੂੰ 21-15, 21-11 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾਂ ਬਣਾ ਲਈ ਹੈ। ਭਾਰਤੀ ਤੀਰਅੰਦਾਜ਼ ਅਤਨੂ ਦਾਸ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਜਿਨਹੋਕ ਓਹ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।
ਦੂਜੇ ਪਾਸੇ ਸਤੀਸ਼ ਕੁਮਾਰ ਨੇ ਜਮੈਕਾ ਦੇ ਰਿਕਾਰਡੋ ਬਰਾਊਨ ਨੂੰ 4-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਸਾਲ 2016 ਰੀਓ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਇੰਗ੍ਰਿਟ ਵੈਲੇਂਸਿਆ ਨੇ ਪ੍ਰੀ-ਕੁਆਰਟਰ ਫਾਈਨਲ ਮੈਚ ਵਿੱਚ ਮੈਰੀਕਾਮ ਨੂੰ ਹਰਾਇਆ। ਟੋਕੀਓ ਓਲੰਪਿਕਸ ਦੇ ਅੱਠਵੇਂ ਦਿਨ ਤੀਰਅੰਦਾਜ਼ੀ, ਐਥਲੈਟਿਕਸ, ਸ਼ੂਟਿੰਗ ਆਦਿ ਦੇ ਰੋਮਾਂਚਕ ਮੈਚ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ:ਕਰੋੜਾਂ ਦੇਸ਼ਵਾਸੀਆਂ ਨੂੰ ਨਿਰਾਸ਼ਾ... ਕਾਂਟੇ ਦੀ ਟੱਕਰ 'ਚ ਹਾਰੀ ਮੈਰੀਕਾਮ
30 ਜੁਲਾਈ ਨੂੰ ਭਾਰਤ ਦਾ ਪੂਰਾ ਸ਼ਡਿਊਲ
ਓਲੰਪਿਕਸ ਵਿੱਚ ਭਾਰਤ ਦਾ ਸ਼ੁੱਕਰਵਾਰ ਭਾਵ 30 ਜੁਲਾਈ ਦਾ ਸ਼ਡਿਊਲ ਇਸ ਪ੍ਰਕਾਰ ਹੈ ...
- ਤੀਰਅੰਦਾਜ਼ੀ (ਸਵੇਰੇ 6 ਵਜੇ ਤੋਂ)
ਦੀਪਿਕਾ ਕੁਮਾਰੀ ਬਨਾਮ ਕਸੇਨੀਆ ਪੇਰੋਵਾ (ਰੂਸੀ ਓਲੰਪਿਕ ਕਮੇਟੀ), ਮਹਿਲਾ ਵਿਅਕਤੀਗਤ ਕੁਆਰਟਰਫਾਈਨਲ ਮੈਚ
- ਐਥਲੈਟਿਕਸ (ਸਵੇਰੇ 6:17 ਵਜੇ ਤੋਂ)
ਅਵਿਨਾਸ਼ ਸਾਬਲੇ, ਪੁਰਸ਼ਾਂ ਦਾ 3000 ਮੀ. ਸਟੀਪਲਚੇਜ, ਪਹਿਲਾ ਰਾਉਂਡ ਹੀਟ 2,
ਐਮ.ਪੀ ਜਾਬੀਰ, ਪੁਰਸ਼ਾਂ ਦੀ 400 ਮੀਟਰ ਹਰਡਲਜ਼, ਫਸਟ ਰਾਂਡ ਹੀਟ 5, ਸਵੇਰੇ 8:45 ਵਜੇ
ਦੁਤੀ ਚੰਦ, ਔਰਤਾਂ ਦੀ 100 ਮੀਟਰ, ਪਹਿਲੀ ਰਾਉਂਡ ਹੀਟ, ਸਵੇਰੇ 8: 45 ਵਜੇ
ਮਿਕਸਡ 4x400 ਮੀਟਰ ਰੀਲੇਅ ਦੌੜ, ਪਹਿਲਾ ਰਾਉਂਡ ਹੀਟ 2, ਦੁਪਹਿਰ 4:42 ਵਜੇ
- ਬੈਡਮਿੰਟਨ (ਦੁਪਹਿਰ 1: 15 ਵਜੇ ਤੋਂ)
ਪੀਵੀ ਸਿੰਧੂ ਬਨਾਮ ਅਕਾਨੇ ਯਾਮਾਗੁਚੀ (ਜਪਾਨ), ਮਹਿਲਾ ਸਿੰਗਲਜ਼ ਕੁਆਰਟਰਫਾਈਨਲਜ
- ਮੁੱਕੇਬਾਜ਼ੀ (ਸਵੇਰੇ 8.18 ਵਜੇ ਤੋਂ)