ਟੋਕੀਓ : ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ ਦਾ ਕੁਆਰਟਰ ਫਾਈਨਲ ਵਿੱਚ ਜਾਪਾਨ ਦੀ ਯਾਮਾਗੁਚੀ ਨਾਲ ਮੁਕਾਬਲਾ ਹੋਇਆ। ਪੀਵੀ ਸਿੰਧੂ ਨੇ ਕੁਆਰਟਰ ਫਾਈਨਲ ਵਿੱਚ ਯਾਮਾਗੁਚੀ ਨੂੰ 2-0 ਨਾਲ ਹਰਾਇਆ। ਇਸ ਨਾਲ ਭਾਰਤ ਇੱਕ ਹੋਰ ਤਗਮੇ ਦੇ ਨੇੜੇ ਹੈ।
Tokyo Olympics 2020: ਭਾਰਤ ਇੱਕ ਹੋਰ ਤਗਮੇ ਤੈਅ, ਪੀਵੀ ਸਿੰਧੂ ਸੈਮੀਫਾਈਨਲ 'ਚ ਪਹੁੰਚੀ - ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੂ
ਪੀਵੀ ਸਿੰਧੂ ਨੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸ਼ਾਨਦਾਰ ਮੈਚ ਵਿੱਚ ਹਰਾਇਆ। ਸਿੰਧੂ ਨੇ ਯਾਮਾਗੁਚੀ ਨੂੰ ਸਿੱਧੇ ਸੈਟਾਂ ਵਿੱਚ 21-13, 22-20 ਨਾਲ ਹਰਾਇਆ।
ਭਾਰਤ ਇੱਕ ਹੋਰ ਤਗਮੇ ਦੇ ਨੇੜੇ ਹੈ, ਪੀਵੀ ਸਿੰਧੂ ਪਹੁੰਚੀ ਸੈਮੀਫਾਈਨਲ
ਟੋਕੀਓ ਉਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਸੈਮੀ ਫਾਈਨਲ ਵਿਚ ਆਪਣਾ ਸਥਾਨ ਪੱਕਾ ਕਰ ਲਿਆ | ਭਾਰਤ ਨੂੰ ਇਕ ਹੋਰ ਉਲੰਪਿਕ ਤਗਮਾ ਮਿਲਣਾ ਪੱਕਾ ਹੋਇਆ ਹੈ | ਭਾਰਤੀ ਸਮੇਂ ਅਨੁਸਾਰ ਕਰੀਬ ਦੁਪਹਿਰ ਦੋ ਵਜੇ ਸ਼ੁਰੂ ਹੋਏ ਮਹਿਲਾ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਪੀ.ਵੀ. ਸਿੰਧੂ ਨੇ ਜਾਪਾਨ ਦੀ ਖਿਡਾਰਨ ਅਕਾਨਾ ਯਾਮਾਗੁਚੀ ਨੂੰ 56 ਮਿੰਟ ਚਲੇ ਮੁਕਾਬਲੇ ਦੇ ਸਿਧੇ ਸੈੱਟਾਂ ਚ 21-13 ਅਤੇ 22-20 ਅੰਕਾਂ ਨਾਲ ਮਾਤ ਦਿੱਤੀ।
Last Updated : Jul 30, 2021, 3:19 PM IST