ਪੰਜਾਬ

punjab

ETV Bharat / sports

ਓਲੰਪੀਅਨ ਮਨਦੀਪ ਨੇ ਈਵੀਟੀ ਭਾਰਤ ਨਾਲ ਸਾਂਝੇ ਕੀਤੇ ਤਜਰਬੇ - ਭਾਰਤੀ ਹਾਕੀ ਟੀਮ

ਭਾਰਤੀ ਹਾਕੀ ਟੀਮ ਵੱਲੋਂ ਓਲੰਪਿਕ ਵਿਚ ਬਰੋਨਜ਼ ਮੈਡਲ ਜਿੱਤਣ ਤੋਂ ਬਾਅਦ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਈਵੀਟੀ ਭਾਰਤ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਨਾਲ ਖਾਸ ਗੱਲਬਾਤ ਕੀਤੀ।

ਹਾਕੀ ਓਲੰਪੀਅਨ ਮਨਦੀਪ ਨੇ  ਈਵੀਟੀ ਭਾਰਤ ਨਾਲ ਸਾਂਝੇ ਕੀਤੇ ਕੁਝ ਪਲ
ਹਾਕੀ ਓਲੰਪੀਅਨ ਮਨਦੀਪ ਨੇ ਈਵੀਟੀ ਭਾਰਤ ਨਾਲ ਸਾਂਝੇ ਕੀਤੇ ਕੁਝ ਪਲ

By

Published : Aug 6, 2021, 4:03 PM IST

Updated : Aug 6, 2021, 7:45 PM IST

ਜਲੰਧਰ: ਭਾਰਤੀ ਹਾਕੀ ਟੀਮ ਵੱਲੋਂ ਓਲੰਪਿਕ ਵਿਚ ਬਰੋਨਜ਼ ਮੈਡਲ ਜਿੱਤਣ ਤੋਂ ਬਾਅਦ ਪੂਰਾ ਦੇਸ਼ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ। ਹੁਣ ਇਹ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਟੀਮ ਵਾਪਸ ਆਪਣੇ ਘਰਾਂ ਨੂੰ ਪਰਤੇ ਤਾਂ ਕਿ ਪੂਰਾ ਦੇਸ਼ ਉਨ੍ਹਾਂ ਦਾ ਸੁਆਗਤ ਕਰ ਸਕੇ।

ਈਵੀਟੀ ਭਾਰਤ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਓਲੰਪੀਅਨ ਮਨਦੀਪ ਸਿੰਘ ਨਾਲ ਖਾਸ ਗੱਲਬਾਤ ਕੀਤੀ। ਇੱਕ ਖ਼ਾਸ ਗੱਲਬਾਤ ਦੌਰਾਨ ਓਲੰਪਿਕ ਮੈਚਾਂ ਵਿੱਚ ਆਪਣੇ ਤਜਰਬੇ ਅਤੇ ਜੀਵਨ ਵਿੱਚ ਓਲੰਪੀਅਨ ਬਣਨ ਤੱਕ ਦੀ ਕਹਾਣੀ ਸਾਂਝੀ ਕੀਤੀ। ਸਾਡੇ ਨਾਲ ਗੱਲਬਾਤ ਕਰਦੇ ਹੋਏ ਓਲੰਪੀਅਨ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਬਹੁਤ ਮਾਣ ਹੈੇ। ਕਿ ਉਹ ਪਹਿਲੀ ਵਾਰ ਖੇਡੇ ਆਪਣੇ ਓਲੰਪਿਕ ਵਿੱਚ ਬਰੌਂਜਨ ਮੈਡਲ ਜਿੱਤ ਕੇ ਵਾਪਸ ਪਰਤ ਰਹੇ ਹਨ।

ਹਾਕੀ ਓਲੰਪੀਅਨ ਮਨਦੀਪ ਨੇ ਈਵੀਟੀ ਭਾਰਤ ਨਾਲ ਸਾਂਝੇ ਕੀਤੇ ਕੁਝ ਪਲ

ਮਨਦੀਪ ਨੇ ਦੱਸਿਆ ਕਿ ਓਲੰਪਿਕ ਇੱਕ ਬਹੁਤ ਵੱਡਾ ਈਵੈਂਟ ਹੁੰਦਾ ਹੈ। ਹਰ ਟੀਮ ਇੱਥੇ ਆਪਣੀ ਪੂਰੀ ਤਿਆਰੀ ਨਾਲ ਆਉਂਦੀ ਹੈ। ਉਹ ਵੀ ਇਸ ਟੂਰਨਾਮੈਂਟ ਵਿੱਚ ਆਪਣੀ ਪੂਰੀ ਤਿਆਰੀ ਨਾਲ ਗਏ ਸੀ। ਉਹ ਉੱਥੋਂ ਮੈਡਲ ਜਿੱਤ ਕੇ ਵਾਪਸ ਆ ਰਹੇ ਹਨ।ਉਨ੍ਹਾਂ ਕਿਹਾ ਕਿ ਪੂਰੀ ਟੀਮ ਮਿਹਨਤ ਅਤੇ ਲਗਨ ਨਾਲ ਖੇਡੀ ਜਿਸ ਕਰਕੇ ਉਹ ਇਸ ਮੁਕਾਮ ਤੱਕ ਪਹੁੰਚੇ ਹਾਂ।

ਆਪਣੀ ਜਿੱਤ ਪਿੱਛੇ ਬਹੁਤ ਜ਼ਿਆਦਾ ਮਿਹਨਤ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਓਲੰਪਿਕ ਤੋਂ ਪਹਿਲੇ ਕਰੀਬ ਦੋ ਸਾਲ ਕੋਰੋਨਾ ਕਾਲ ਵਿੱਚ ਉਹ ਬੰਗਲੌਰ ਵਿਖੇ ਰਹੇ। ਸੋਚ ਇਹੀ ਸੀ ਕਿ ਓਲੰਪਿਕ ਵਿਚ ਕੋਈ ਨਾ ਕੋਈ ਮੈਡਲ ਜ਼ਰੂਰ ਆਵੇ।

ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋਏ ਉਨ੍ਹਾਂ ਹਾਕੀ ਖੇਡਣ ਵਾਲੇ ਨੌਜਵਾਨ ਤੇ ਬੱਚਿਆਂ ਨੂੰ ਲਗਾਤਾਰ ਮਿਹਨਤ ਕਰਨ ਦੀ ਨਸੀਅਤ ਦਿੱਤੀ ਕਿਉਂਕਿ ਜੇ ਇਨਸਾਨ ਲਗਾਤਾਰ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਮੰਜ਼ਿਲ ਜ਼ਰੂਰ ਮਿਲਦੀ ਹੈ।
ਇਹ ਵੀ ਪੜ੍ਹੋ:ਪੰਜਾਬ 'ਚ ਮੁੜ ਬੰਦ ਹੋ ਸਕਦੇ ਨੇ ਸਕੂਲ !

Last Updated : Aug 6, 2021, 7:45 PM IST

ABOUT THE AUTHOR

...view details