ਚੰਡੀਗੜ੍ਹ: ਟੋਕਿਓ ਓਲਪਿੰਕਸ ‘ਚ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ 2-1 ਦੇ ਫਰਕ ਨਾ ਹਾਰ ਗਈ ਹੈ। ਇਸ ਹਾਰ ਤੋਂ ਬਾਅਦ ਭਾਰਤ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਇਸ ਹਾਰ ਤੋਂ ਬਾਅਦ ਜਿੱਥੇ ਪੂਰਾ ਦੇਸ਼ ਸੋਗ ‘ਚ ਡੁੱਬ ਗਿਆ ਹੈ ਉੱਥੇ ਹੀ ਦੇਸ਼ਵਾਸੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਣਾਂ ਨੂੰ ਹੌਂਸਲਾ ਵੀ ਦੇ ਰਹੇ ਹਨ।
ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਪਰਿਵਾਰਾਂ ਦੇ ਦਿਲਚਸਪ ਪ੍ਰਤੀਕਰਮ ਆਏ ਸਾਹਮਣੇ ਇਹ ਵੀ ਪੜ੍ਹੋ:ਭਾਰਤੀ ਮਹਿਲਾ ਹਾਕੀ ਟੀਮ ਤੇ ਅਰਜਨਟੀਨਾ ਵਿਚਕਾਰ ਹੋਏ ਮੈਚ ਦੌਰਾਨ ਕੀ ਕੁਝ ਰਿਹਾ ਖਾਸ ?
ਇਸਦੇ ਚੱਲਦੇ ਹੀ ਅੰਮ੍ਰਿਤਸਰ ਤੋਂ ਹਾਕੀ ਖਿਡਾਰਨਾਂ ਦੇ ਪਰਿਵਾਰਾਂ,ਰਿਸ਼ਤੇਦਾਰਾਂ ਤੇ ਹੋਰ ਕਰੀਬੀਆਂ ਦੇ ਪ੍ਰਤੀਕਰਮ ਆਏ ਹਨ। ਇਸ ਦੌਰਾਨ ਉਨ੍ਹਾਂ ਖਿਡਾਰਣਾਂ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਹਾਰ ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਤੇ ਮਾਣ ਹੈ ਕਿ ਉਨ੍ਹਾਂ ਨੇ ਚੰਗਾ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੱਥੇ ਤੱਕ ਪਹੁੰਚੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੀਆਂ ਧੀਆਂ ਦੇ ਵਾਪਸ ਪਹੁੰਚਣ ‘ਤੇ ਵੱਡੇ ਪੱਧਰ ‘ਤੇ ਸੁਆਗਤ ਕਰਰਨਗੇ।
ਇਹ ਵੀ ਪੜ੍ਹੋ:ਮਹਿਲਾ ਹਾਕੀ 'ਚ ਟੁੱਟਿਆ ਗੋਲਡ ਦਾ ਸੁਪਨਾ, ਹੁਣ ਕਾਂਸੀ ਦੇ ਤਮਗੇ ਲਈ ਹੋਵੇਗੀ ਚੁਣੌਤੀ