ਆਂਦਰਿਆ ਪੇਤਕੋਵਿਚ ਨੂੰ ਹਰਾ ਕੇ ਵੀਨਸ ਅਗਲੇ ਦੌਰ ਵਿੱਚ
ਆਂਦਰਿਆ ਪੇਤਕੋਵਿਚ ਨੂੰ 6.4, 0.6, 6.3 ਨਾਲ ਹਰਾ ਕੇ ਵੀਨਸ ਨੇ ਇੰਡੀਅਨ ਵੈਲਜ਼ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ।
ਇੰਡੀਅਨ ਵੇਲਜ਼ : ਦੁਨੀਆਂ ਦੀ ਸਾਬਕਾ ਚੋਟੀ ਦੀ ਖਿਡਾਰੀ ਵੀਨਸ ਵਿਲੀਅਮਜ਼ ਨੇ ਜਰਮਨੀ ਦੀ ਆਂਦਰਿਆ ਪੇਤਕੋਵਿਚ ਨੂੰ 6.4, 0.6, 6.3 ਨਾਲ ਹਰਾ ਕੇ ਇੰਡੀਅਨ ਵੈਲਜ਼ ਟੂਰਨਾਮੈਂਟ ਦੇ ਦੂਜੇਦੌਰ ਵਿੱਚ ਪ੍ਰਵੇਸ਼ ਕੀਤਾ।
ਆਸਟ੍ਰੇਲੀਆ ਓਪਨ ਕੁਆਰਟਰ ਫ਼ਾਇਨਲ ਹਾਰਨਤੋਂ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੀ ਸੈਰੇਨਾ ਵਿਲੀਅਮਜ਼ ਦਾ ਸਾਹਮਣਾ ਵਿਕਟੋਰੀਆ ਅਜਾਰੇਂਕਾ ਨਾਲ ਹੋਵੇਗਾ। ਅਜਾਰੇਂਕਾ ਨੇ ਵੇਰਾ ਲਾਪਕੋ ਨੂੰ ਸਿੱਧੇ ਸੈਟਾਂ ਵਿੱਚ ਹਰਾਇਆ ਸੀ।
ਫ਼ਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਚ ਨੇ ਚੀਨ ਦੀ ਝੇਂਗ ਸੇਇਸੇਇ ਨੂੰ 7.5, 6.2 ਨਾਲ ਮਾਤ ਦਿੱਤੀ ਅਤੇ ਉਸ ਦਾ ਸਾਹਮਣਾ ਦੁਨੀਆਂ ਦੀ ਚੋਟੀ ਦੀ ਖਿਡਾਰੀ ਨਾਓਮੀ ਓਸਾਕਾ ਨਾਲ ਹੋਵੇਗਾ।