ਟੋਕਿਓ : ਭਾਰਤ ਨੇ ਆਪਣੀ ਟੋਕੀਓ ਓਲੰਪਿਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਦੋਂਕਿ ਤੀਰਅੰਦਾਜ਼ੀ ਦੇ ਪਹਿਲੇ ਦਿਨ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਰੈਂਕਿੰਗ ਰਾਊਂਡ ਵਿੱਚ 663 ਅੰਕਾਂ ਨਾਲ ਨੌਵੇਂ ਸਥਾਨ 'ਤੇ ਰਹੀ।
ਦੀਪਿਕਾ ਕੁਮਾਰੀ ਪਹਿਲੇ ਅੱਧ ਵਿੱਚ ਚੰਗੀ ਸ਼ੁਰੂਆਤ ਕੀਤੀ ਅਤੇ ਚੌਥੇ ਸਥਾਨ 'ਤੇ ਪਹੁੰਚ ਗਈ ਪਰ ਬਾਅਦ ਵਿਚ ਉਹ ਉੱਚ ਸਕੋਰ ਕਰਨ ਵਿੱਚ ਅਸਫਲ ਰਹੀ, ਜਿਸ ਕਾਰਨ ਦੀਪਿਕਾ 72 ਤੀਰਾਂ ਤੋਂ ਬਾਅਦ 9 ਵੇਂ ਸਥਾਨ 'ਤੇ ਪਹੁੰਚ ਸਕੀ।
ਦੀਪਿਕਾ ਦਾ ਅੰਤਮ ਨਿਰਧਾਰਤ ਸਕੋਰ ਇਸ ਪ੍ਰਕਾਰ ਹੈ: X-10-9-9-9-7 ।
ਹੁਣ ਦੀਪਿਕਾ 27 ਜੁਲਾਈ ਨੂੰ ਮਹਿਲਾ ਵਿਅਕਤੀਗਤ ਰਿਕਵਰ ਵਿੱਚ ਭੂਟਾਨ ਦੀ ਬੀ.ਟੀ ਕਰਮਾ ਦੇ ਖਿਲਾਫ ਖੇਡੇਗੀ।
ਇਸ ਰਾਊਂਡ ਵਿੱਚ ਦੱਖਣੀ ਕੋਰੀਆ ਦੀ ਏਨ ਸਾਨ ਨੇ 680 ਅੰਕ ਪ੍ਰਾਪਤ ਕਰਕੇ ਓਲੰਪਿਕ ਰਿਕਾਰਡ ਹਾਸਲ ਕਰਨ ਦੇ ਨਾਲ-ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ।
ਦੀਪਿਕਾ ਕੁਮਾਰੀ ਨੇ 9 ਵਾਂ ਸਥਾਨ ਪ੍ਰਾਪਤ ਕੀਤਾ
ਦੂਜੇ ਪਾਸੇ ਪੁਰਸ਼ਾਂ ਦੇ ਵਿਅਕਤੀਗਤ ਰੈਂਕਿੰਗ ਰਾਊਂਡ ਵਿੱਚ ਭਾਰਤੀ ਖਿਡਾਰੀ ਅਤੂਨ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਤੋਂ ਦੇਸ਼ ਦੀ ਪ੍ਰਤੀਨਿਧਤਾ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ:Tokyo Olympics 2020 : ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ
ਟੋਕਿਓ ਓਲੰਪਿਕ ਦੇ ਪਹਿਲੇ ਦਿਨ ਦੋ ਖੇਡਾਂ, ਰੋਇੰਗ ਅਤੇ ਤੀਰਅੰਦਾਜ਼ੀ ਦਾ ਸ਼ਡਿਊਲ ਤਹਿ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਸ਼ਾਮ 04:30 ਵਜੇ ਹੋਵੇਗਾ।