ਪੰਜਾਬ

punjab

ETV Bharat / sports

Tokyo Olympics ਦੇ ਸੋਨ ਤਗਮਾ ਜੇਤੂ ਨੂੰ 75 ਲੱਖ ਰੁਪਏ ਦੇਵੇਗਾ IOA - ਐਨ.ਐਸ.ਐਫ

ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਟੋਕਿਓ ਓਲੰਪਿਕ ਖੇਡਾਂ ਦੇ ਸੋਨ ਤਮਗਾ ਜੇਤੂ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਵੇਗੀ।

Tokyo Olympics ਦੇ ਸੋਨ ਤਗਮਾ ਜੇਤੂ ਨੂੰ 75 ਲੱਖ ਰੁਪਏ ਦੇਵੇਗਾ IOA
Tokyo Olympics ਦੇ ਸੋਨ ਤਗਮਾ ਜੇਤੂ ਨੂੰ 75 ਲੱਖ ਰੁਪਏ ਦੇਵੇਗਾ IOA

By

Published : Jul 23, 2021, 7:42 AM IST

ਨਵੀਂ ਦਿੱਲੀ : ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਟੋਕਿਓ ਓਲੰਪਿਕ ਖੇਡਾਂ ਦੇ ਸੋਨ ਤਗਮਾ ਜੇਤੂ ਨੂੰ 75 ਲੱਖ ਰੁਪਏ ਦਾ ਇਨਾਮ ਦੇਵੇਗੀ। ਇਸ ਤੋਂ ਇਲਾਵਾ, ਹਰੇਕ ਭਾਗੀਦਾਰ ਨੈਸ਼ਨਲ ਸਪੋਰਟਸ ਫੈਡਰੇਸ਼ਨ (NSF) ਨੂੰ ਬੋਨਸ ਵਜੋਂ 25 ਲੱਖ ਰੁਪਏ ਦੇਵੇਗਾ।

ਆਈ.ਓ.ਏ ਦੀ ਸਲਾਹਕਾਰ ਕਮੇਟੀ ਨੇ ਚਾਂਦੀ ਦੇ ਤਗਮਾ ਜੇਤੂਆਂ ਨੂੰ 40 ਲੱਖ ਰੁਪਏ ਅਤੇ ਕਾਂਸੀ ਦੇ ਤਗਮਾ ਜੇਤੂਆਂ ਨੂੰ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਆਈ.ਓ.ਏ ਨੇ ਕਮੇਟੀ ਦੇ ਹਰ ਭਾਗੀਦਾਰ ਐਨ.ਐਸ.ਐਫ ਨੂੰ 25 ਲੱਖ ਰੁਪਏ ਅਤੇ ਮੈਡਲ ਜਿੱਤਣ ਵਾਲੇ ਐਨ.ਐਸ.ਐਫ ਨੂੰ 30 ਲੱਖ ਰੁਪਏ ਦਾ ਯੋਗਦਾਨ ਦੇਣ ਦੇ ਫੈਸਲੇ ਨੂੰ ਵੀ ਸਵੀਕਾਰ ਕਰ ਲਿਆ ਹੈ।

ਇਸ ਤੋਂ ਇਲਾਵਾ ਹਰ ਹੋਰ ਰਾਸ਼ਟਰੀ ਖੇਡ ਫੈਡਰੇਸ਼ਨ ਨੂੰ 15 ਲੱਖ ਰੁਪਏ ਦਾ ਸਮਰਥਨ ਮਿਲੇਗਾ।

ਆਈ.ਓ.ਏ ਦੇ ਸਕੱਤਰ ਜਨਰਲ ਰਾਜੀਵ ਮਹਿਤਾ ਨੇ ਕਿਹਾ, ਪਹਿਲੀ ਵਾਰ ਆਈ.ਓ.ਏ ਤਗਮਾ ਜੇਤੂਆਂ ਅਤੇ ਉਨ੍ਹਾਂ ਦੇ ਐਨ.ਐਸ.ਐਫ ਨੂੰ ਇਨਾਮ ਦੇਣ ਜਾ ਰਿਹਾ ਹੈ।

ਸਲਾਹਕਾਰ ਕਮੇਟੀ ਨੇ ਟੋਕਿਓ ਵਿੱਚ ਰਹਿਣ ਦੇ ਦੌਰਾਨ ਭਾਰਤੀ ਟੁਕੜੀ ਦੇ ਹਰੇਕ ਮੈਂਬਰ ਲਈ $ 50 ਪ੍ਰਤੀ ਦਿਨ ਦੇ ਭੱਤੇ ਦੀ ਸਿਫਾਰਸ਼ ਵੀ ਕੀਤੀ ਹੈ।

ਇਹ ਵੀ ਪੜ੍ਹੋ:ਤਸਵੀਰਾਂ : ਟੋਕਿਓ ਵਿਚ ਭਾਰਤੀ ਓਲੰਪਿਅਨ

ਆਈ.ਓ.ਏ ਨੇ ਇਹ ਵੀ ਕਿਹਾ ਕਿ ਰਾਜ ਦੇ ਓਲੰਪਿਕ ਐਸੋਸੀਏਸ਼ਨਾਂ ਦੇ ਹਰੇਕ ਮੈਂਬਰ ਨੂੰ ਰਾਜ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਅਤੇ ਹੋਰ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਲਈ 15 ਲੱਖ ਰੁਪਏ ਦਿੱਤੇ ਜਾਣਗੇ।

ABOUT THE AUTHOR

...view details