ਨਵੀਂ ਦਿੱਲੀ: ਟੈਨਿਸ ਇੰਟੈਗ੍ਰਿਟੀ ਯੂਨਿਟ (ਟੀਆਈਯੂ) ਨੇ ਪ੍ਰਦਰਸ਼ਨੀ ਟੂਰਨਾਮੈਂਟ ਦੇ ਆਯੋਜਨ ਵਿੱਚ 24 ਸ਼ੱਕੀ ਮੈਚਾਂ 'ਤੇ ਚਿੰਤਾ ਜ਼ਾਹਰ ਕੀਤੀ ਹੈ ਜਦੋਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪੁਰਸ਼ਾਂ ਅਤੇ ਔਰਤਾਂ ਦੇ ਟੂਰ ਬੰਦ ਹਨ। ਦੱਸ ਦਈਏ ਕਿ ਟੀਆਈਯੂ ਖੇਡ ਦੌਰਾਨ ਮੈਚ ਫਿਕਸਿੰਗ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ।
ਟੀਆਈਯੂ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਸ ਨੂੰ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਹੋਏ ਨਿੱਜੀ ਟੂਰਨਾਮੈਂਟਾਂ ਦੇ ਮੈਚਾਂ ਵਿੱਚ ਫਿਕਸਿੰਗ ਦੀਆਂ ਰਿਪੋਰਟਾਂ ਮਿਲੀਆਂ ਹਨ।
ਇਹ ਰਿਪੋਰਟ ਸੱਟੇਬਾਜ਼ੀ ਕਰਨ ਵਾਲੀਆਂ ਕੰਪਨੀਆਂ ਵੱਲੋਂ ਦਾਇਰ ਕੀਤੀ ਗਈ ਹੈ ਜੋ ਮੈਚਾਂ ਦੌਰਾਨ ਅਸਾਧਾਰਣ ਸੱਟੇਬਾਜ਼ੀ ਦੇ ਪੈਟਰਨ ਦੀ ਨਿਗਰਾਨੀ ਕਰਦੀਆਂ ਹਨ। ਹਾਲਾਂਕਿ ਸ਼ੱਕੀ ਸੱਟੇਬਾਜ਼ੀ ਦੇ ਪੈਟਰਨ ਦਾ ਇਹ ਮਤਲਬ ਨਹੀਂ ਹੈ ਕਿ ਮੈਚ ਫਿਕਸ ਹੀ ਕੀਤਾ ਗਿਆ ਸੀ, ਪਰ ਜੇਕਰ ਕਿਸੇ ਖਿਡਾਰੀ ਦੇ ਫੱਟੜ ਹੋਣ ਦੀ ਅੰਦਰੂਨੀ ਖ਼ਬਰ ਵੀ ਬਾਹਰ ਆਉਂਦੀ ਹੈ ਤਾਂ ਇਸ ਨੂੰ ਮੈਚ ਫਿਕਸਿੰਗ ਪੈਟਰਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Birthday Special: ਸਰਦਾਰ ਸਿੰਘ ਨੇ ਹਾਕੀ ਨੂੰ ਸਿਖਰ 'ਤੇ ਲਿਜਾਣ 'ਚ ਨਿਭਾਈ ਸੀ ਅਹਿਮ ਭੂਮਿਕਾ
ਟੀਆਈਯੂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਲੌਕਡਾਉਨ ਦੌਰਾਨ ਟੈਨਿਸ ਵਿੱਚ ਸ਼ੱਕੀ ਸੱਟੇਬਾਜ਼ੀ ਨੂੰ ਇੱਕ ਨਿਸ਼ਚਤ ਸੰਕੇਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰੀ ਲੋਕ ਕਿਰਿਆਸ਼ੀਲ ਬਣੇ ਹੋਏ ਹਨ ਅਤੇ ਜਦੋਂ ਪੇਸ਼ੇਵਰ ਟੈਨਿਸ ਅਗਸਤ ਵਿੱਚ ਬਹਾਲ ਹੋਵੇਗਾ ਤਾਂ ਉਨ੍ਹਾਂ ਦਾ ਆਪਣੀ ਖੇਡ 'ਤੇ ਧਿਆਨ ਵਧਾਉਣ ਦੀ ਸੰਭਾਵਨਾ ਹੈ।