ਪੰਜਾਬ

punjab

ETV Bharat / sports

ਸੇਰੇਨਾ ਵਿਲਿਅਮਸ ਨੇ ਜਿੱਤਿਆ ASB ਕਲਾਸਿਕ ਦਾ ਖਿਤਾਬ - ਸੇਰੇਨਾ ਵਿਲਿਅਮਸ ਏਐਸਬੀ ਕਲਾਸਿਕ ਟੂਰਨਾਮੈਂਟ

ਸੇਰੇਨਾ ਵਿਲਿਅਮਸ ਨੇ ਏਐਸਬੀ ਕਲਾਸਿਕ ਟੂਰਨਾਮੈਂਟ ਦੇ ਫਾਈਨਲ ਵਿੱਚ ਜੈਸਿਕਾ ਪੈਗੁਲਾ ਨੂੰ 6-3, 6-4 ਨਾਲ ਹਰਾ ਕੇ ਇਸ ਖਿਤਾਬ ਆਪਣੇ ਨਾਂਅ ਕੀਤਾ।

serena williams won asb classic title
ਫ਼ੋਟੋ

By

Published : Jan 12, 2020, 6:04 PM IST

ਆਕਲੈਂਡ: ਅਮਰੀਕਾ ਦੀ ਮਹਿਲਾ ਟੈਨਿਸ ਖਿਡਾਰੀ ਸੇਰੇਨਾ ਵਿਲਿਅਮਸ ਨੇ ਐਤਵਾਰ ਨੂੰ ਏਐਸਬੀ ਕਲਾਸਿਕ ਟੂਰਨਾਮੈਂਟ ਆਪਣੇ ਨਾਂਅ ਕਰ ਲਿਆ ਹੈ। ਸੇਰੇਨਾ ਨੇ ਤਿੰਨ ਸਾਲ ਬਾਅਦ ਟਰਾਫੀ ਜਿੱਤੀ ਹੈ। ਸੇਰੇਨਾ ਨੇ ਆਪਣੀ ਵਿਰੋਧੀ ਜੈਸਿਕਾ ਪੈਗੁਲਾ ਨੂੰ 6-3, 6-4 ਨਾਲ ਹਰਾ ਕੇ ਇਸ ਖਿਤਾਬ ਉੱਤੇ ਕਬਜ਼ਾ ਕੀਤਾ ਹੈ।

ਵੇਖੋ ਵੀਡੀਓ

ਹੋਰ ਪੜ੍ਹੋ: ਮਲੇਸ਼ੀਆ ਮਾਸਟਰਸ: ਤਾਈ ਜੂ ਨੂੰ ਹਰਾ ਕੇ ਚੇਨ ਯੂ ਫੇਈ ਨੇ ਜਿੱਤਿਆ ਖਿਤਾਬ

ਸੇਰੇਨਾ ਦਾ ਇਹ 2017 ਤੋਂ ਬਾਅਦ ਪਹਿਲਾ ਆਸਟ੍ਰੇਲੀਅਨ ਓਪਨ ਅਤੇ ਕਰੀਅਰ ਦਾ 73ਵਾਂ ਡਬਲਯੂਟੀਏ ਖਿਤਾਬ ਹੈ। ਉਹ 2018 ਅਤੇ 2019 ਵਿੱਚ ਵਿੰਬਲਡਨ ਅਤੇ ਅਮਰੀਕੀ ਓਪਨ ਦੇ ਫਾਈਨਲ ਵਿੱਚ ਹਾਰ ਗਈ ਸੀ ਜਦਕਿ 2019 ਦੇ ਰੋਜਰਸ ਕੱਪ ਫਾਈਨਲ ਤੋਂ ਉਸ ਨੇ ਸੰਨਿਆਸ ਲੈ ਲਿਆ ਸੀ।

ਸੇਰੇਨਾ ਨੇ ਖਿਤਾਬ ਜਿੱਤਣ ਦੇ ਬਾਅਦ ਆਪਣੀ 43000 ਅਮਰੀਕੀ ਡਾਲਰ ਦੀ ਇਨਾਮ ਵਾਲੀ ਰਾਸ਼ੀ ਨੂੰ ਆਸਟ੍ਰੇਲੀਆ ਬੁਸ਼ਫਾਇਰ ਅਪੀਲ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਹੋ ਸਕੇ।

ਹੋਰ ਪੜ੍ਹੋ: ਤ੍ਰੇਲ ਵਿੱਚ ਗੁਜ਼ਾਰੀ ਕੰਗਾਰੂ ਟੀਮ, ਭਾਰਤ ਨੂੰ ਹਰਾਉਣ ਦੀ ਹੋ ਰਹੀ ਹੈ ਜ਼ੋਰਦਾਰ ਤਿਆਰੀ

ਵਿਲਿਅਮਸ ਨੇ ਆਪਣਾ ਪਹਿਲਾ ਡਬਲਯੂਟੀਏ (ਮਹਿਲਾ ਟੈਨਿਸ ਐਸੋਸੀਏਸ਼ਨ) ਸਾਲ 1999 ਵਿੱਚ ਜਿੱਤਿਆ ਸੀ। ਜ਼ਿਕਰੇਖ਼ਾਸ ਹੈ ਕਿ ਜਦ ਸੇਰੇਨਾ ਨੇ 2017 ਵਿੱਚ ਮੈਲਬਰਨ 'ਚ ਆਪਣਾ ਪਿਛਲਾ ਗ੍ਰੈਂਡਸਲੈਮ ਖਿਤਾਬ ਜਿੱਤਿਆ ਸੀ ਤਦ ਉਹ ਅੱਠ ਮਹੀਨਿਆ ਦੀ ਗਰਭਵਤੀ ਸੀ।

ABOUT THE AUTHOR

...view details