ਨਵੀਂ ਦਿੱਲੀ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਨਾਦੀਆ ਕਿਚੇਨੋਕ ਦੇ ਨਾਲ ਹਾਬਰਟ ਇੰਟਰਨੈਸ਼ਨਲ ਮਹਿਲਾ ਡਬਲਸ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਮਾਂ ਬਣਨ ਤੋਂ ਬਾਅਦ ਟੈਨਿਸ ਕੋਰਟ 'ਤੇ ਸਾਨੀਆ ਦੀ ਵਾਪਸੀ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ ਹੈ। ਨਾਦੀਆ ਦੇ ਨਾਲ ਸਾਨੀਆ ਨੇ ਝਾਂਗ ਸ਼ੂਈ ਤੇ ਪੈਂਗ ਸ਼ੂਈ ਦੀ ਜੋੜੀ ਨੂੰ 6-4, 6-4 ਨਾਲ ਹਰਾ ਹਾਬਰਟ ਇੰਟਰਨੈਸ਼ਨਲ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ।
ਹੋਰ ਪੜ੍ਹੋ: ਧੋਨੀ ਦਾ ਬੀਸੀਸੀਆਈ ਕੰਟਰੈਕਟ ਦੀ ਸੂਚੀ 'ਚ ਵਿੱਚ ਨਾਂਅ ਸ਼ਾਮਲ ਨਾ ਹੋਣ 'ਤੇ ਹਰਭਜਨ ਦਾ ਬਿਆਨ
ਸ਼ੁੱਕਰਵਾਰ ਨੂੰ ਸਾਨੀਆ ਤੇ ਨਾਦੀਆ ਨੇ ਤਮਾਰਾ ਤੇ ਮਾਰੀ ਬੂਜਕੋਵਾ ਨੂੰ ਇੱਕ ਘੰਟਾ 24 ਮਿੰਟਾਂ ਤੱਕ ਚਲੇ ਸੈਮੀਫਾਈਨਲ ਵਿੱਚ 7-6, 6-2 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਸਾਨੀਆ ਮਾਂ ਬਣਨ ਦੇ ਬਾਅਦ ਦੋ ਸਾਲ ਟੈਨਿਸ ਤੋਂ ਦੂਰ ਰਹੀ ਸੀ। ਪਾਕਿਸਤਾਨ ਕ੍ਰਿਕੇਟਰ ਸ਼ੋਇਬ ਮਲਿਕ ਨਾਲ ਵਿਆਹ ਕਰਨ ਵਾਲੀ ਸਾਨੀਆ ਨੇ 2018 ਵਿੱਚ ਇਜ਼ਹਾਨ ਨੂੰ ਜਨਮ ਦਿੱਤਾ। ਉਨ੍ਹਾਂ ਨੇ ਅਕਤੂਬਰ 2017 ਵਿੱਚ ਆਖਰੀ ਟੂਰਨਾਮੈਂਟ ਖੇਡਿਆ ਸੀ।
ਹੋਰ ਪੜ੍ਹੋ: ਜੋ ਰੂਟ ਨੂੰ ਆਊਟ ਕਰ ਮਨਾਇਆ ਜਸ਼ਨ ਰਬਾਡਾ ਨੂੰ ਪਿਆ ਮਹਿੰਗਾ
ਭਾਰਤੀ ਟੈਨਿਸ ਸਟਾਰ ਸਾਨੀਆ ਡਬਲਸ ਵਿੱਚ ਪੂਰੇ ਵਿਸ਼ਵ ਵਿੱਚ ਨੰਬਰ-1 'ਤੇ ਹੈ ਤੇ ਉਨ੍ਹਾਂ ਦਾ ਨਾਂਅ ਛੇ ਗ੍ਰੈਂਡਸਲੈਮ ਖਿਤਾਬ ਹਨ। ਉਹ 2013 ਵਿੱਚ ਸਫ਼ਲ ਭਾਰਤੀ ਮਹਿਲਾ ਟੈਨਿਸ ਖਿਡਾਰੀ ਰਹਿੰਦੇ ਹੋਏ ਸਿੰਗਲਸ ਮੁਕਾਬਲੇ ਤੋਂ ਰਿਟਾਇੰਰ ਹੋ ਗਈ।