ਮੁੰਬਈ: ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਹਰ ਕੋਈ ਸਦਮੇ ਵਿੱਚ ਹੈ। ਖੇਡ ਜਗਤ ਵਿੱਚ ਵਿਰਾਟ ਕੋਹਲੀ ਤੋਂ ਲੈ ਕੇ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਤੱਕ ਇਸ ਖ਼ਬਰ ਤੋਂ ਬਾਅਦ ਭਾਵੁਕ ਹੋਏ।
ਸਾਨੀਆ ਮਿਰਜ਼ਾ ਸੁਸ਼ਾਂਤ ਦੀ ਮੌਤ ਤੋਂ ਬਾਅਦ ਬਹੁਤ ਭਾਵੁਕ ਹੋ ਗਈ। ਉਨ੍ਹਾਂ ਟਵੀਟ ਕਰ ਕਿਹਾ, 'ਸੁਸ਼ਾਂਤ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਇੱਕ ਦਿਨ ਇਕੱਠੇ ਟੈਨਿਸ ਖੇਡਾਂਗੇ। ਤੁਸੀਂ ਬਹੁਤ ਪ੍ਰਸੰਨ ਅਤੇ ਖੁਸ਼ਮਿਜਾਜ਼ ਸੀ। ਤੁਸੀਂ ਜਿੱਥੇ ਵੀ ਜਾਂਦੇ ਸੀ ਉੱਥੇ ਖੁਸ਼ੀਆਂ ਵੰਡਦੇ ਸੀ। ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਅੰਦਰੋਂ ਇੰਨੇ ਪਰੇਸ਼ਾਨ ਸੀ। ਸਾਰੀ ਦੁਨੀਆ ਤੁਹਾਨੂੰ ਯਾਦ ਕਰੇਗੀ। ਇਹ ਲਿਖਦਿਆਂ ਮੇਰੇ ਹੱਥ ਕੰਭ ਰਹੇ ਹਨ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।"