ਹੈਦਰਾਬਾਦ: ਟੈਨਿਸ ਸਟਾਰ ਸਾਨੀਆ ਮਿਰਜ਼ਾ ਫੇਡ ਕੱਪ ਹਾਰਟ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਮਾਂ ਬਣਨ ਤੋਂ ਬਾਅਦ ਸਾਨੀਆਂ ਨੇ ਟੈਨਿਸ ਕੋਰਟ 'ਚ ਸਫਲਤਾ ਹਾਸਲ ਕਰਦੇ ਹੋਏ ਮੁੜ ਸ਼ੁਰੂਆਤ ਕੀਤੀ ਹੈ। ਸਾਨੀਆਂ ਨੂੰ ਇਹ ਸਨਮਾਨ ਉਸ ਦੀ ਸਫਲਤਾਪੂਰਵਕ ਵਾਪਸੀ ਲਈ ਉਸ ਨੇ ਇਸ ਇਨਾਮੀ ਰਾਸ਼ੀ ਨੂੰ ਤੇਲੰਗਾਨਾ ਦੇ ਸੀਐਮ ਰਾਹਤ ਫੰਡ ਨੂੰ ਦੇਣ ਦਾ ਫੈਸਲਾ ਕੀਤਾ। ਉਸ ਨੇ ਸੋਸ਼ਲ ਮੀਡੀਆ ਉੱਤੇ ਵੀ ਇਹ ਐਲਾਨ ਕੀਤਾ ਹੈ।
ਸਾਨੀਆ ਨੂੰ ਏਸ਼ੀਆ ਓਸ਼ੀਨੀਆ ਖ਼ੇਤਰ ਲਈ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਕੁੱਲ 16985 ਵਿਚੋਂ 10 ਹਜ਼ਾਰ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ। ਫੇਡ ਕੱਪ ਹਾਰਟ ਇਨਾਮ ਦੇ ਜੇਤੂ ਦੀ ਚੋਣ ਪ੍ਰਸ਼ੰਸਕਾਂ ਦੀ ਵੋਟ ਦੇ ਅਧਾਰ ਤੇ ਕੀਤੀ ਜਾਂਦੀ ਹੈ।
ਇਸ ਅਵਾਰਡ ਲਈ ਵੋਟਿੰਗ ਪ੍ਰਕੀਰਿਆ 1 ਮਈ ਤੋਂ ਸ਼ੁਰੂ ਹੋਈ ਸੀ। ਸਾਨੀਆ ਨੂੰ ਕੁੱਲ ਵੋਟਾਂ ਦਾ 60 ਪ੍ਰਤੀਸ਼ਤ ਮਿਲਿਆ। ਉਨ੍ਹਾਂ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ, “ਫੈੱਡ ਕੱਪ ਹਾਰਟ ਅਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਹੋਣਾ ਮਾਣ ਵਾਲੀ ਗੱਲ ਹੈ। ਮੈਂ ਇਸ ਅਵਾਰਡ ਨੂੰ ਸਾਰੇ ਦੇਸ਼ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰਦੀ ਹਾਂ। ਮੈਂ ਭਵਿੱਖ ਵਿੱਚ ਦੇਸ਼ ਲਈ ਹੋਰ ਪ੍ਰਾਪਤੀਆਂ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੀ। ”
ਸਾਨੀਆ ਚਾਰ ਸਾਲਾਂ ਬਾਅਦ ਫੇਡ ਕੱਪ ਵਿੱਚ ਪਰਤੀ ਅਤੇ ਇਤਿਹਾਸ 'ਚ ਪਹਿਲੀ ਵਾਰ, ਭਾਰਤ ਨੇ ਪਲੇਆਫ ਵਿੱਚ ਥਾਂ ਬਣਾਈ ਹੈ। ਅਕਤੂਬਰ 2018 ਵਿਚ ਆਪਣੇ ਬੇਟੇ ਇਜ਼ਾਨ ਨੂੰ ਜਨਮ ਦੇਣ ਤੋਂ ਬਾਅਦ, ਸਾਨੀਆ ਨੇ ਇਸ ਸਾਲ ਜਨਵਰੀ 'ਚ ਟੈਨਿਸ ਕੋਰਟ ਵਿੱਚ ਵਾਪਸੀ ਕੀਤੀ ਹੈ ਅਤੇ ਨਾਦੀਆ ਕਿਚੇਨੌਕ ਦੇ ਨਾਲ ਹੋਬਾਰਟ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ। ਹਰ ਵਰਗ ਵਿੱਚ, ਇਨਾਮ ਜੇਤੂ ਨੂੰ ਦੋ ਹਜ਼ਾਰ ਡਾਲਰ ਮਿਲਦੇ ਹਨ। ਸਾਨੀਆ ਨੇ ਇਹ ਰਾਸ਼ੀ ਤੇਲੰਗਾਨਾ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀ ਹੈ।