ਨਵੀਂ ਦਿੱਲੀ: ਭਾਰਤੀ ਦੀ ਦਿੱਗਜ਼ ਖਿਡਾਰੀ ਸਾਨੀਆ ਮਿਰਜ਼ਾ ਹਾਬਰਟ ਇੰਟਰਨੈਸ਼ਲਨ ਟੂਰਨਾਮੈਂਟ ਦੇ ਮਹਿਲਾ ਡਬਲਸ ਦੇ ਫਾਈਨਲਸ ਵਿੱਚ ਪਹੁੰਚ ਗਈ ਹੈ। 33 ਸਾਲ ਦੀ ਸਾਨੀਆ ਨੇ ਆਪਣੀ ਸਾਥੀ ਨਾਦੀਆ ਕਿਚੇਨੋਕ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਦਿੰਦੇ ਹੋਏ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਦੱਸਣਯੋਗ ਹੈ ਕਿ ਸਾਨੀਆ ਦਾ ਮਾਂ ਬਣਨ ਤੋਂ ਬਾਅਦ ਇਹ ਉਨ੍ਹਾਂ ਦੇ ਪਹਿਲੇ ਖਿਤਾਬ ਵੱਲ ਇੱਕ ਕਦਮ ਦੂਰ ਹਨ। ਸਾਨੀਆ ਤੇ ਨਾਦੀਆ ਨੇ ਤਮਾਰਾ ਤੇ ਮਾਰੀ ਬੂਜਕੋਵਾ ਨੂੰ ਇੱਕ ਘੰਟਾ 24 ਮਿੰਟਾਂ ਤੱਕ ਚੱਲੇ ਇਸ ਮੈਚ ਵਿੱਚ 7-6, 6-2 ਨਾਲ ਹਰਾਇਆ।
ਹੋਰ ਪੜ੍ਹੋ: INDvsAUS : ਦੂਜੇ ਵਨ-ਡੇ ਵਿੱਚ ਭਾਰਤੀ ਟੀਮ ਦੀ ਪਲੇਇੰਗ ਇਲੈਵਨ ਵਿੱਚ ਹੋ ਸਕਦੇ ਨੇ ਇਹ ਖਿਡਾਰੀ
ਕੁਆਰਟਰ ਫਾਈਨਲ ਵਿੱਚ ਸਾਇਨਾ ਤੇ ਨਾਦੀਆ ਕਿਚੇਨੋਕ ਨੇ ਅਮਰੀਕਾ ਦੀ ਵਾਨੀਆ ਕਿੰਗ ਤੇ ਕ੍ਰਿਸਟੀਨਾ ਮੈਕਹੇਲ ਨੂੰ 6-2, 4-6, 10-4 ਨਾਲ ਹਰਾ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਸਾਨੀਆ ਨੇ ਪੂਰੇ ਦੋ ਸਾਲਾਂ ਬਾਅਦ ਕੋਰਟ ਵਿੱਚ ਵਾਪਸੀ ਕੀਤੀ ਹੈ। ਮੌਜੂਦਾ ਹਾਬਰਟ ਇੰਟਰਨੈਸ਼ਨਲ ਟੂਰਨਾਮੈਂਟ ਤੋਂ ਪਹਿਲਾ ਸਾਨੀਆ ਆਖਰੀ ਵਾਰ ਅਕਤੂਬਰ 2017 ਵਿੱਚ ਚਾਈਨਾ ਓਪਨ ਵਿੱਚ ਖੇਡੀ ਸੀ। ਟੈਨਿਸ ਨਾਲੋਂ ਦੋ ਸਾਲ ਦੂਰ ਰਹਿਣ ਦੇ ਦੌਰਾਨ ਸਾਨੀਆ ਨੂੰ ਸੱਟ ਨਾਲ ਜੂਝਣਾ ਪਿਆ ਸੀ।
ਹੋਰ ਪੜ੍ਹੋ: ਭਾਰਤ ਕਰਕੇ ਪਾਕਿਸਤਾਨ ਤੋਂ ਖੋਹ ਲਈ ਗਈ ਏਸ਼ੀਆ ਕੱਪ ਦੀ ਮੇਜਬਾਨੀ: ਸੂਤਰ
ਭਾਰਤੀ ਟੈਨਿਸ ਸਟਾਰ ਸਾਨੀਆ ਡਬਲਸ ਵਿੱਚ ਪੂਰੇ ਵਿਸ਼ਵ ਵਿੱਚ ਨੰਬਰ-1 'ਤੇ ਹੈ ਤੇ ਉਨ੍ਹਾਂ ਦਾ ਨਾਂਅ ਛੇ ਗ੍ਰੈਂਡਸਲੈਮ ਖਿਤਾਬ ਹਨ। ਉਹ 2013 ਵਿੱਚ ਸਫ਼ਲ ਭਾਰਤੀ ਮਹਿਲਾ ਟੈਨਿਸ ਖਿਡਾਰੀ ਰਹਿੰਦੇ ਹੋਏ ਸਿੰਗਲਸ ਮੁਕਾਬਲੇ ਤੋਂ ਰਿਟਾਇਰ ਹੋ ਗਈ।