ਪੰਜਾਬ

punjab

ETV Bharat / sports

ਹਾਲੇ ਓਪਨ:ਰੋਜਰ ਫੇੈਡਰਰ ਨੇ 10 ਵੀਂ ਵਾਰ ਜਿੱਤਿਆ ਖ਼ਿਤਾਬ,ਡੇਵਿਡ ਗੋਫਿਨ ਨੂੰ ਦਿੱਤੀ ਮਾਤ

ਰੋਜਰ ਫੇੈਡਰਰ ਨੇ ਹਾਲੇ ਓਪਨ ਫ਼ਾਇਲਨ 'ਚ ਡੇਵਿਡ ਗੋਫਿਨ ਨੂੰ ਹਰਾ ਕੇ 10 ਵੀਂ ਵਾਰ ਹਾਲੇ ਓਪਨ ਦਾ ਖਿਤਾਬ ਹਾਸਲ ਕੀਤਾ ਹੈ।

ਰੋਜਰ ਫੇੈਡਰਰ ਜਿੱਤਿਆ ਹਾਲੇ ਓਪਨ ਖ਼ਿਤਾਬ

By

Published : Jun 24, 2019, 3:06 AM IST

Updated : Jun 24, 2019, 8:25 AM IST

ਹਾਲੇ: ਸਵਿਜ਼ਰਲੈਂਡ ਦੇ ਕਰਿਸ਼ਮਾਈ ਖਿਡਾਰੀ ਰੋਜਰ ਫੇੈਡਰਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਗ੍ਰਾਸ ਕੋਰਟ 'ਤੇ ਖੇਡੇ ਗਏ ਹਾਲੇ ਓਪਨ ਦਾ ਖ਼ਿਤਾਬ ਜਿੱਤਿਆ। ਫੇਡਰਰ ਨੇ ਫ਼ਾਇਨਲ 'ਚ ਬੈਲਜ਼ੀਅਮ ਦੇ ਡੇਵਿਡ ਗੋਫਿਨ ਨੂੰ ਸਟ੍ਰੇਟ ਸੈਟਾਂ 'ਚ 7-6 (7-2),6-1 ਦੇ ਨਾਲ ਹਰਾਇਆ ਹੈ।

ਹਾਲੇ ਓਪਨ:ਫੇਡਰਰ ਨੇ 10 ਵੀਂ ਵਾਰ ਜਿੱਤਿਆ ਖ਼ਿਤਾਬ,ਡੇਵਿਡ ਗੋਫਿਨ ਨੂੰ ਦਿੱਤੀ ਮਾਤ
20 ਵਾਰ ਦੇ ਗ੍ਰੈਂਡ ਸਲੈਮ ਜੇਤੂ ਨੇ ਰਿਕਾਰਡ 10 ਵੀਂ ਵਾਰ ਹਾਲੇ ਓਪਨ ਦਾ ਖ਼ਿਤਾਬ ਜਿੱਤਿਆ ਹੈ। ਉਹ ਆਪਣੇ ਸੁਨਹਿਰੇ ਕਰੀਅਰ 'ਚ 102 ਖ਼ਿਤਾਬ ਜਿੱਤ ਚੁੱਕੇ ਹਨ।
ਫੇੈਡਰਰ ਨੇ ਜਿੱਤ ਤੋਂ ਬਾਅਦ ਕਿਹਾ, " ਮੈਨੂੰ ਇਸ ਦੀ ਉਮੀਦ ਨਹੀਂ ਸੀ,ਜਦੋਂ ਮੈਂ ਪਹਿਲੀ ਵਾਰ ਇੱਥੇ ਖੇਡਿਆ ਸੀ ਉਸ ਵੇਲੇ ਮੈਂ ਇਹ ਵੀ ਨਹੀਂ ਸੀ ਸੋਚਿਆ ਕਿ ਮੈਂ 10 ਵਾਂ ਖ਼ਿਤਾਬ ਹਾਸਲ ਕਰ ਸਕਾਂਗਾ।"
ਦੱਸਣਯੋਗ ਹੈ ਕਿ ਫੇੈਡਰਰ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਸੈਮੀਫ਼ਾਈਨਲ 'ਚ ਸਪੇਨਿਸ਼ ਦਿੱਗਜ਼ ਖਿਡਾਰੀ ਰਾਫੇਲ ਨਡਾਲ ਦੇ ਵਿਰੁੱਧ ਮੈਚ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
Last Updated : Jun 24, 2019, 8:25 AM IST

ABOUT THE AUTHOR

...view details