ਹੈਦਰਾਬਾਦ: ਭਾਰਤ ਦੇ ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸ਼ਵਰਨ ਨੇ ਇਥੇ ਜਾਰੀ ਏਟੀਪੀ ਚੈਲੇਂਜਰ ਈਵੈਂਟ-ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਪ੍ਰਜਨੇਸ਼ ਨੇ ਕੁਆਰਟਰ ਫ਼ਾਈਨਲ ਵਿੱਚ ਬ੍ਰਾਜ਼ੀਲ ਦੇ ਥੋਮਜ਼ ਬੇਲੂਚੀ ਨੂੰ 3-6, 7-5, 7-6 ਨਾਲ ਹਰਾਇਆ।
ਪ੍ਰਜਨੇਸ਼ ਨੇ ਕੁਆਰਟਰ ਫ਼ਾਈਨਲ ਵਿੱਚ ਸ਼ੁਰੂਆਤ ਹੌਲੀ ਕੀਤੀ ਅਤੇ ਬੇਲੂਚੀ ਨੇ ਆਸਾਨੀ ਨਾਲ ਉਸ ਨੂੰ ਪਹਿਲੇ ਸੈੱਟ 'ਚ ਪਿੱਛੇ ਧੱਕ ਦਿੱਤਾ। ਪਰ ਬਾਅਦ 'ਚ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਤੇ ਅਗਲੇ ਦੋ ਸੈਟਾਂ 'ਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ।