ਪੰਜਾਬ

punjab

ETV Bharat / sports

Orlando Open: ਗੁਨੇਸ਼ਵਰਨ ਪੋਪਕੋ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੇ - prajnesh gunneswaran

ਓਰਲਾਂਡੋ ਓਪਨ ਦੇ ਕੁਆਰਟਰ ਫਾਈਨਲ ਵਿੱਚ ਪ੍ਰਜਨੇਸ਼ ਗੁੰਨੇਸਵਰਨ ਨੇ ਦਮਿਤਰੀ ਪੋਪਕੋ ਨੂੰ 6-0, 6–3 ਨਾਲ ਹਰਾ ਕੇ ਫਾਈਨਲ-4 ਵਿੱਚ ਕੁਆਲੀਫਾਈ ਕਰ ਲਿਆ ਹੈ।

ਗੁਨੇਸ਼ਵਰਨ ਪੋਪਕੋ
ਗੁਨੇਸ਼ਵਰਨ ਪੋਪਕੋ

By

Published : Nov 21, 2020, 10:28 PM IST

ਓਰਲਾਂਡੋ (ਯੂ.ਐਸ.): ਭਾਰਤ ਦੇ ਪੁਰਸ਼ ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸਵਰਨ ਨੇ ਕਜ਼ਾਖਸਤਾਨ ਦੀ ਦਮਿਤਰੀ ਪੋਪਕੋ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਓਰਲਾਂਡੋ ਓਪਨ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਚੌਥੀ ਸੀਡ ਪ੍ਰਜਨੇਸ਼ ਨੇ 6-0, 6–3 ਨਾਲ ਜਿੱਤ ਹਾਸਲ ਕੀਤੀ ਹੈ।

ਅੰਤਿਮ-4 ਵਿੱਚ ਪ੍ਰਜਨੇਸ਼ ਦਾ ਮੁਕਾਬਲਾ ਅਮਰੀਕਾ ਦੇ ਕ੍ਰਿਸਟੋਫਰ ਇਯੂਬੈਂਕਸ ਨਾਲ ਹੋਵੇਗਾ।

ਪ੍ਰਜਨੇਸ਼ ਗੁਨੇਸ਼ਵਰਨ

31 ਸਾਲਾ ਪ੍ਰਜਨੇਸ਼ ਨੇ ਕਜ਼ਾਕਿਸਤਾਨ ਦੇ ਖਿਡਾਰੀ ਖਿਲਾਫ ਦੋ ਏਸ ਲਗਾਏ। ਉਨ੍ਹਾਂ ਨੇ ਪਹਿਲੇ ਸਰਵਿਸ ਅੰਕ ਦਾ 61 ਫੀਸਦੀ ਜਿੱਤਿਆ ਜਦਕਿ ਉਸਦੇ ਵਿਰੋਧੀ ਨੇ 58 ਫੀਸਦੀ ਜਿੱਤੀ। ਗੁਨੇਸਵਰਨ ਨੇ 67 ਫੀਸਦੀ ਬਰੇਕ ਪੁਆਇੰਟ ਦੀ ਵੀ ਬਚਤ ਕੀਤੀ।

ਪ੍ਰਜਨੇਸ਼ ਨੇ ਸਰਵਿਸ ਪੁਆਇੰਟ ਵਿੱਚ 60 ਫੀਸਦੀ ਜਿੱਤੀ ਜਦੋਂ ਕਿ ਪੌਪਕੋ ਨੇ ਮਹਿਜ਼ 30 ਫੀਸਦੀ ਹੀ ਜਿੱਤੀ।

ਇਸਦੇ ਨਾਲ ਹੀ, ਇਯੂਬੈਂਕਸ ਨੇ ਡੇਨਿਸ ਕੁਡਲਾ ਨੂੰ 5-7, 7-6 (3), 6-3 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਇਕ ਹੋਰ ਸੈਮੀਫਾਈਨਲ ਮੁਕਾਬਲੇ ਵਿੱਚ ਅਮਰੀਕਾ ਦੀ ਮਿਸ਼ੈਲ ਕ੍ਰੂਏਗਰ ਦਾ ਸਾਥੀ ਯੁਵਾ ਖਿਡਾਰੀ ਬ੍ਰੈਂਡਨ ਨਕਾਸਿਮਾ ਨਾਲ ਮੁਕਾਬਲਾ ਹੋਵੇਗਾ।

ABOUT THE AUTHOR

...view details