ਪੰਜਾਬ

punjab

ETV Bharat / sports

ਨੋਵਾਕ ਜੋਕੋਵਿਚ ਨੇ ਭਾਰਤੀ ਫੈਨਜ਼ ਦੇ ਸਾਹਮਣੇ ਖੇਡਣ ਦੀ ਜਤਾਈ ਇੱਛਾ - ਡਿਊਟੀ ਫ੍ਰੀ ਟੇਨਿਸ ਚੈਂਪੀਅਨਸ਼ਿਪ

ਜੋਕੋਵਿਚ ਭਾਰਤ ਵਿੱਚ ਆ ਕੇ ਫਿਰ ਤੋਂ ਟੇਨਿਸ ਖੇਡਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੀਂ ਵਾਰ 4 ਸਾਲ ਪਹਿਲਾ ਜਦ ਭਾਰਤ ਆਏ ਸੀ ਤਾਂ ਉਨ੍ਹਾਂ ਦਾ ਅਨੁਭਵ ਸ਼ਾਨਦਾਰ ਰਿਹਾ।

novak djokovic
ਫ਼ੋਟੋ

By

Published : Mar 1, 2020, 2:24 AM IST

ਦੁਬਈ: ਵਰਲਡ ਨੰਬਰ-1 ਪੁਰਸ਼ ਟੇਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਭਾਰਤ ਵਿੱਚ ਖੇਡਣ ਦੀ ਇੱਛਾ ਜ਼ਾਹਰ ਕੀਤੀ ਹੈ। ਜੋਕੋਵਿਚ ਨੇ ਦੁਬਈ ਡਿਊਟੀ ਫ੍ਰੀ ਟੇਨਿਸ ਚੈਂਪੀਅਨਸ਼ਿਪ ਵਿੱਚ ਇਹ ਗੱਲ ਕਹੀ। ਜੋਕੋਵਿਚ ਨੇ ਭਾਰਤੀ ਪ੍ਰਸ਼ੰਸਕਾਂ ਨਾਲ ਜੋੜਣ ਦੀ ਆਪਣੀ ਇੱਛਾ ਜ਼ਾਹਰ ਕੀਤਾ। ਉਨ੍ਹਾਂ ਨੇ ਭਾਰਤ ਵਿੱਚ ਮੌਜ਼ੂਦ ਆਪਣੇ ਫੈਨਜ਼ ਦਾ ਉਨ੍ਹਾਂ ਨੂੰ ਸਮਰੱਥਣ ਦੇਣ ਲਈ ਧੰਨਵਾਦ ਕੀਤਾ।

ਜੋਕੋਵਿਚ ਨੇ ਸਾਬਕਾ ਭਾਰਤੀ ਟੇਨਿਸ ਖਿਡਾਰੀ ਸਿਦੇਸ਼ ਸ਼ਰਮਾ ਨਾਲ ਗੱਲਬਾਤ ਵਿੱਚ ਕਿਹਾ ਕਿ ਉਹ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ। ਜੋਕੋਵਿਚ ਨੇ ਕਿਹਾ ਕਿ ਉਹ ਪਿਛਲੀ ਵਾਰ 4 ਸਾਲ ਪਹਿਲਾ ਜਦ ਭਾਰਤ ਆਏ ਸਨ ਤਾਂ ਉਨ੍ਹਾਂ ਦਾ ਅਨੁਭਵ ਸ਼ਾਨਦਾਰ ਰਿਹਾ ਸੀ।

ਹੋਰ ਪੜ੍ਹੋ: ਗੁਰਦਾਸਪੁਰ ਦੇ ਪਸ਼ੂ-ਧਨ ਮੇਲੇ 'ਚ ਜੇਤੂ ਘੋੜ ਸਵਾਰਾਂ ਨੇ ਈਟੀਵੀ ਭਾਰਤ ਨਾਲ ਕੀਤੀ ਖ਼ਾਸ ਗੱਲਬਾਤ

ਜ਼ਿਕਰਯੋਗ ਹੈ ਕਿ ਜੋਕੋਵਿਚ ਨੇ ਹਾਲ ਹੀ ਵਿੱਚ ਦੁਬਈ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂਅ ਕੀਤਾ ਹੈ। ਉਨ੍ਹਾਂ ਨੇ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਖਿਤਾਬ ਉੱਤੇ ਕਬਜ਼ਾ ਕੀਤਾ ਹੈ। ਫਾਈਨਲ ਵਿੱਚ ਉਨ੍ਹਾਂ ਨੇ ਗ੍ਰੀਕ ਸਟਾਰ ਸਟੇਫਾਨੋਸ ਨੂੰ 6-3, 6-4 ਨਾਲ ਹਰਾਇਆ ਸੀ। ਜੋਕੋਵਿਚ ਨੇ ਹੁਣ ਤੱਕ 17 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂਅ ਕੀਤੇ ਹਨ। ਉਸ ਦੇ ਨਾਲ ਹੀ ਉਨ੍ਹਾਂ ਨੇ ਕੁਲ ਆਪਣੇ ਕਰੀਅਰ ਵਿੱਚ 79 ਖਿਤਾਬ ਜਿੱਤੇ ਹਨ।

ABOUT THE AUTHOR

...view details