ਪੰਜਾਬ

punjab

ETV Bharat / sports

ਨੋਵਾਕ ਜੋਕੋਵਿਚ ਭਵਿੱਖ 'ਚ ਕਈ ਹੋਰ ਗ੍ਰੈਂਡ ਸਲੈਮ ਜਿੱਤਣਗੇ :ਸਾਨੀਆ ਮਿਰਜ਼ਾ - 18 ਗ੍ਰੈਂਡ ਸਲੈਮ

ਸਾਨੀਆ ਨੇ ਕਿਹਾ, “ਅਸੀਂ 18 ਗ੍ਰੈਂਡ ਸਲੈਮਜ਼ ਬਾਰੇ ਗੱਲ ਕਰਾਂਗੇ, ਉਨ੍ਹਾਂ ਨੂੰ‘ ਗ੍ਰੇਸਟੇਸਟ ’ਦਾ ਟੈਗ ਨਹੀਂ ਮਿਲ ਸਕਿਆ ਹੈ। ਤੁਸੀਂ ਰਾਫਾ ਤੇ ਰੋਜ਼ਰ ਦੀ ਗੱਲ ਕਰਦੇ ਹੋ ਪਰ ਹਰ ਕੋਈ ਨੋਵਾਕ ਨੂੰ ਭੁੱਲ ਜਾਂਦਾ ਹੈ ਪਰ ਫਿਰ ਉਹ ਵਾਪਸ ਆ ਜਾਂਦੇ ਹਨ ਤੇ ਯਾਦ ਦਿਵਾਉਂਦੇ ਨੇ ਕਿ ਉਹ ਰਾਫ਼ਾ ਤੋਂ ਉਮਰ 'ਚ ਛੋਟੇ ਨੇ ਤੇ ਉਨ੍ਹਾਂ 18 ਗ੍ਰੈਂਡ ਸਲੈਮ ਜਿੱਤੇ ਹਨ। "

ਨੋਵਾਕ ਜੋਕੋਵਿਚ ਬੇਹਦ ਤੰਦਰੁਸਤ ਹਨ
ਨੋਵਾਕ ਜੋਕੋਵਿਚ ਬੇਹਦ ਤੰਦਰੁਸਤ ਹਨ

By

Published : Feb 22, 2021, 10:28 AM IST

ਹੈਦਰਾਬਾਦ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਕਿਹਾ ਹੈ ਕਿ ਵਿਸ਼ਵ ਦੇ ਨੰਬਰ 1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਲੰਬੇ ਸਮੇਂ ਤੋਂ ਟਾੱਪ 'ਤੇ ਬਣੇ ਹੋਏ ਹਨ। ਉਨ੍ਹਾਂ ਕੋਲ ਗ੍ਰੈਂਡ ਸਲੈਮ ਦੇ ਕਈ ਰਿਕਾਰਡ ਤੋੜਨ ਦੀ ਯੋਗਤਾ ਹੈ। ਸਾਨੀਆ ਦਾ ਮੰਨਣਾ ਹੈ ਕਿ ਨੋਵਾਕ ਅਜੇ ਹੋਰ ਗ੍ਰੈਂਡ ਸਲੈਮਜ਼ ਜਿੱਤ ਸਕਦੇ ਹਨ। ਉਹ ਰੋਜ਼ਰ ਫੈਡਰਰ ਤੇ ਰਾਫੇਲ ਨਡਾਲ ਤੋਂ ਛੋਟੇ ਹਨ।

ਨੋਵਾਕ ਜੋਕੋਵਿਚ ਬੇਹਦ ਤੰਦਰੁਸਤ ਹਨ

ਤੁਹਾਨੂੰ ਦੱਸ ਦੇਈਏ ਕਿ ਨੋਵਾਕ ਨੂੰ 18 ਗ੍ਰੈਂਡ ਸਲੈਮਜ਼ ਦਾ ਖਿਤਾਬ ਮਿਲਿਆ ਹੈ। ਉਸ ਦਾ 18 ਵਾਂ ਗ੍ਰੈਂਡ ਸਲੈਮ ਖਿਤਾਬ ਐਤਵਾਰ ਨੂੰ ਆਸਟ੍ਰੇਲੀਆਈ ਓਪਨ 2021 ਸੀ। ਉਨ੍ਹਾਂ ਨੇ ਹੁਣ ਤੱਕ 9 ਆਸਟ੍ਰੇਲੀਆਈ ਓਪਨ ਟ੍ਰਾਫੀਆਂ ਜਿੱਤੀਆਂ ਹਨ। ਆਸਟ੍ਰੇਲੀਆਈ ਓਪਨ 2021 ਦੇ ਫਾਈਨਲ ਵਿੱਚ, ਉਹ ਵਿਸ਼ਵ ਦੇ 4 ਵੇਂ ਨੰਬਰ ਦੇ ਖਿਡਾਰੀ ਡੈਨੀਲ ਮੇਦਵੇਦੇਵ ਦੇ ਖਿਲਾਫ ਖੇਡ ਰਹੇ ਸੀ। 1 ਘੰਟੇ 53 ਮਿੰਟ ਤੱਕ ਚੱਲੇ ਇਸ ਮੈਚ 'ਚ ਨੋਵਾਕ ਸਿੱਧੇ ਸੈੱਟਾਂ ਵਿੱਚ ਜੇਤੂ ਰਹੇ।

ਸਾਨੀਆ ਨੇ ਉਨ੍ਹਾਂ ਦੀ ਇਸ ਜਿੱਤ ਤੋਂ ਬਾਅਦ ਕਿਹਾ ਕਿ ਲੋਕ ਨੋਵਾਕ ਜੋਕੋਵਿਚ ਨੂੰ ਭੁੱਲ ਜਾਂਦੇ ਹਨ ਅਤੇ ਰਾਫੇਲ ਨਡਾਲ ਅਤੇ ਰੋਜ਼ਰ ਫੈਡਰਰ ਬਾਰੇ ਵਧੇਰੇ ਗੱਲਾਂ ਕਰਦੇ ਹਨ।

ਸਾਨੀਆ ਨੇ ਕਿਹਾ, “ਅਸੀਂ 18 ਗ੍ਰੈਂਡ ਸਲੈਮਜ਼ ਬਾਰੇ ਗੱਲ ਕਰਾਂਗੇ, ਉਨ੍ਹਾਂ ਨੂੰ‘ ਗ੍ਰੇਸਟੇਸਟ ’ਦਾ ਟੈਗ ਨਹੀਂ ਮਿਲ ਸਕਿਆ ਹੈ। ਤੁਸੀਂ ਰਾਫਾ ਤੇ ਰੋਜ਼ਰ ਦੀ ਗੱਲ ਕਰਦੇ ਹੋ ਪਰ ਹਰ ਕੋਈ ਨੋਵਾਕ ਨੂੰ ਭੁੱਲ ਜਾਂਦਾ ਹੈ ਪਰ ਫਿਰ ਉਹ ਵਾਪਸ ਆ ਜਾਂਦੇ ਹਨ ਤੇ ਯਾਦ ਦਿਵਾਉਂਦੇ ਨੇ ਕਿ ਉਹ ਰਾਫ਼ਾ ਤੋਂ ਉਮਰ 'ਚ ਛੋਟੇ ਨੇ ਤੇ ਉਨ੍ਹਾਂ 18 ਗ੍ਰੈਂਡ ਸਲੈਮ ਜਿੱਤੇ ਹਨ। "

ਸਾਨੀਆ ਮਿਰਜ਼ਾ ਨੇ ਅੱਗੇ ਕਿਹਾ, "ਉਹ ਇਸ ਸਮੇਂ ਦੁਨੀਆ ਦੇ ਸਭ ਤੋਂ ਕੰਸੀਸਟੈਂਟ ਖਿਡਾਰੀ ਹਨ। ਅਸੀਂ ਬਹਿਸ ਕਰ ਸਕਦੇ ਹਾਂ ਕਿ ਕੌਣ ਕਿਸ ਪੱਧਰ ਤੱਕ ਮਹਾਨ ਹੈ, ਪਰ ਆਲਰਾਊਡਰ ਗੇੜ ਨੂੰ ਵੇਖਦੇ ਹੋਏ ਨੋਵਾਕ ਲੰਬੇ ਸਮੇਂ ਤੋਂ ਨੰਬਰ -1 ਰਹੇ ਹਨ ਅਤੇ ਉਹ ਕੰਸੀਸਟੈਂਟ ਖਿਡਾਰੀ ਵੀ ਹਨ। "

ਜੋਕੋਵਿਚ ਦੇ ਰਿਕਾਰਡਾਂ 'ਤੇ, ਸਾਨੀਆ ਨੇ ਕਿਹਾ, "ਉਹ ਸੰਪੂਰਨ ਰਿਕਾਰਡ ਬਣਾਉਣ ਵਾਲੇ ਹਨ। ਉਹ ਹੋਰ ਕਿਉਂ ਖੇਡ ਰਹੇ ਹਨ? ਉਨ੍ਹਾਂ ਨੇ 9 ਆਸਟ੍ਰੇਲੀਆਈ ਓਪਨ ਜਿੱਤੇ ਹਨ, ਜਿਸ ਸਮੇਂ ਤੱਕ ਉਹ ਸਨਿਆਸ ਲੈਣਗੇ ਉਦੋਂ ਤੱਕ ਸ਼ਾਇਦ ਇਨ੍ਹਾਂ ਦੀ ਗਿਣਤੀ 15 ਹੋ ਜਾਵੇਗੀ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਹੋਰ ਕਿੰਨੇ ਸਾਲ ਖੇਡਣਾ ਚਾਹੁੰਦੇ ਹਨ। ਫੈਕਟ ਇਹ ਹੀ ਹੈ ਕਿ ਉਹ ਹੋਰ ਗ੍ਰੈਂਡ ਸਲੈਮ ਜਿੱਤਣਗੇ। ਕਿਉਂਕਿ ਉਹ ਬੇਹਦ ਤੰਦਰੁਸਤ ਹਨ, ਵਧੀਆ ਟੈਨਿਸ ਖੇਡ ਰਹੇ ਹਨ, ਉਹ ਪਿਛਲੇ ਕੁੱਝ ਸਾਲਾਂ ਤੋਂ ਨੰਬਰ -1 ਹੈ। ਉਹ ਰਿਕਾਰਡ ਦਾ ਪਿੱਛਾ ਕਰਨਗੇ ਅਤੇ ਗ੍ਰੈਂਡ ਸਲੈਮ ਵੀ ਜਿੱਤੇਗਣਗੇ। "

ABOUT THE AUTHOR

...view details