ਪੰਜਾਬ

punjab

ETV Bharat / sports

ਨੋਵਾਕ ਜੋਕੋਵਿਚ ਨੇ 250 ਕਿੱਲੋ ਦੇ ਸੂਮੋ ਪਹਿਲਵਾਨ ਨਾਲ ਕੀਤੇ 2 ਹੱਥ

ਸਰਬਿਆ ਦੇ ਟੈਨਿਸ ਸਿਤਾਰਾ ਖਿਡਾਰੀ ਨੋਵਾਕ ਜੋਕੋਵਿਚ ਟੋਕਿਓ ਵਿੱਚ ਵਰਕ-ਆਊਟ ਦੌਰਾਨ ਸੂਮੋ ਪਹਿਲਵਾਨ ਨਾਲ ਭਿੜ ਗਏ। ਜੋਕੋਵਿਚ ਜਾਪਾਨ ਓਪਨ ਵਿੱਚ ਹਿੱਸਾ ਲੈਣ ਲਈ ਟੋਕਿਓ ਗਏ ਸਨ।

ਨੋਵਾਕ ਜੋਕੋਵਿਚ ਨੇ 250 ਕਿਲੋ ਦੇ ਸੂਮੋ ਪਹਿਲਵਾਨ ਨਾਲ ਕੀਤੇ 2 ਹੱਥ

By

Published : Oct 2, 2019, 7:08 PM IST

ਟੋਕਿਓ : ਦੁਨੀਆਂ ਦੇ ਦਿੱਗਜ਼ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੁਨੀਆਂ ਦੇ ਸਭ ਦੇ ਸਭ ਤੋਂ ਫਿੱਟ ਖਿਡਾਰੀਆਂ ਵਿੱਚ ਆਉਂਦੇ ਹਨ, ਪਰ ਜਦ ਜੋਕੋਵਿਚ ਸੂਮੋ ਪਹਿਲਵਾਨ ਨਾਲ ਲੜਣ ਪਹੁੰਚੇ ਤਾਂ ਉਹ ਖ਼ੁਦ ਉਸ ਦੇ ਸਾਹਮਣੇ ਕਾਫ਼ੀ ਕਮਜ਼ਰੋ ਸਾਬਿਤ ਹੋਏ। ਜੋਕੋਵਿਚ ਜਾਪਾਨ ਓਪਨ ਵਿੱਚ ਹਿੱਸਾ ਲੈਣ ਲਈ ਟੋਕਿਓ ਗਏ ਸਨ। ਵਰਕਆਉਟ ਦੌਰਾਨ ਜੋਕੋਵਿਚ ਰਿਟਾਇਰਡ ਸੂਮੋ ਪਹਿਲਵਾਨ ਨਾਲ ਭਿੜੇ।

32 ਸਾਲਾਂ ਸਰਬਿਆ ਦੇ ਟੈਨਿਸ ਸਟਾਰ ਖਿਡਾਰੀ ਸਵੇਰੇ ਅਭਿਆਸ ਸੈਸ਼ਨ ਦੌਰਾਨ ਪਹਿਲਵਾਨਾਂ ਨੂੰ ਮਿਲਣ ਲਈ ਪ੍ਰਾਰੰਪਰਿਕ ਸੂਮੋ ਰਿੰਗ ਵਿੱਚ ਪਹੁੰਚੇ। ਜਿਥੇ ਜੋਕੋਵਿਸ ਨੇ ਸੂਮੋ ਨਾਲ ਘੋਲ ਦੀ ਇੱਕ ਅਸਫ਼ਲ ਕੋਸ਼ਿਸ਼ ਕੀਤੀ। ਜੋਕੋਵਿਚ ਨੇ ਰਿੰਗ ਵਿੱਚ ਸੂਮੋ ਨੂੰ ਪਿੱਛੇ ਧੱਕਣ ਦੀ ਕਾਫ਼ੀ ਕੋਸ਼ਿਸ਼ ਕੀਤੀ।

ਇਸ ਤੋਂ ਬਾਅਦ ਜੋਕੋਵਿਚ ਨੇ ਹਾਰ ਮੰਨ ਕੇ ਕਿਹਾ ਕਿ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਸੂਮੋ ਦੇ ਸਾਹਮਣੇ ਉਹ ਕਾਫ਼ੀ ਕਮਜ਼ੋਰ ਹਨ। ਜੋਕੋਵਿਚ ਦਾ ਭਾਰ 80 ਕਿਲੋ ਹੈ ਜਦਕਿ ਇੱਕ ਸੂਮੋ ਪਹਿਲਵਾਨ ਦਾ ਭਾਰ ਲਗਭਗ 250 ਕਿਲੋ ਦੇ ਨਜ਼ਦੀਕ ਹੁੰਦਾ ਹੈ। ਸੂਮੋ ਨੂੰ ਹਰਾਉਣ ਵਿੱਚ ਅਸਫ਼ਲ ਹੋਣ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਜੇ ਉਸ ਦਾ ਭਾਰ ਥੋੜਾ ਹੋਰ ਜ਼ਿਆਦਾ ਹੁੰਦਾ ਤਾਂ ਉਹ ਸਖ਼ਤ ਟੱਕਰ ਦੇ ਸਕਦਾ ਸੀ।

ਅੱਜ ਤੋਂ ਹੋਣ ਜਾ ਰਿਹੈ ਲੇਵਰ ਕੱਪ ਦਾ ਆਗਾਜ਼, ਜਾਣੋ ਕਿਉਂ ਹੈ ਬਾਕੀ ਟੂਰਨਾਮੈਂਟਾਂ ਤੋਂ ਅਲੱਗ

ABOUT THE AUTHOR

...view details