ਲਗ੍ਰੇਡ: ਨੋਵਾਕ ਜੋਕੋਵਿਚ ਅਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਈ ਹੈ। ਚੋਟੀ ਦਾ ਖਿਡਾਰੀ ਇੱਕ ਪ੍ਰਦਰਸ਼ਨੀ ਸੀਰੀਜ਼ ਵਿੱਚ ਖੇਡਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਆਇਆ ਸੀ। ਇਸ ਪ੍ਰਦਰਸ਼ਨੀ ਸੀਰੀਜ਼ ਦਾ ਆਯੋਜਨ ਜੋਕੋਵਿਚ ਵੱਲੋਂ ਸਰਬੀਆ ਅਤੇ ਕ੍ਰੋਏਸ਼ੀਆ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਮਹਾਂਮਾਰੀ ਦੇ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ।
ਉਨ੍ਹਾਂ ਦੀ ਮੀਡੀਆ ਟੀਮ ਨੇ ਕਿਹਾ, "ਨੋਵਾਕ ਜੋਕੋਵਿਚ ਅਤੇ ਉਨ੍ਹਾਂ ਦੀ ਪਤਨੀ ਯੇਲੇਨਾ ਦੀ ਕੋਰੇਨਾ ਰਿਪੋਰਟ ਨੈਗੇਟਿਵ ਆਈ ਹੈ। ਬੇਲਗ੍ਰੇਡ ਵਿੱਚ ਦੋਵਾਂ ਦੀ ਰਿਪੋਰਟ ਪੀਸੀਆਰ ਟੈਸਟ ਵਿੱਚ ਨੈਗੇਟਿਵ ਆਈ ਹੈ।" ਇਸ ਬਿਆਨ ਵਿੱਚ ਕਿਹਾ ਗਿਆ ਕਿ 10 ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਦੋਵਾਂ ਵਿੱਚ ਕੋਈ ਲੱਛਣ ਨਹੀਂ ਸਨ ਅਤੇ ਉਹ ਸਰਬੀਆ ਦੀ ਰਾਜਧਾਨੀ ਵਿੱਚ ਕੁਆਰੰਟਾਈਨ ਵਿੱਚ ਰਹਿ ਰਹੇ ਸਨ।
ਜੋਕੋਵਿਚ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਗਰਿਗੋਰ ਦਿਮਿਤ੍ਰੋਵ, ਬੋਰਨਾ ਕੋਰਿਚ ਅਤੇ ਵਿਕਟਰ ਟ੍ਰੋਕੀ ਵੀ ਕੋਰੋਨਾ ਪੌਜ਼ੀਟਿਵ ਆਏ ਸਨ। ਇਸ ਤੋਂ ਇਲਾਵਾ ਜੋਕੋਵਿਚ ਦੇ ਕੋਚ ਅਤੇ ਸਾਬਕਾ ਵਿੰਬਲਡਨ ਚੈਂਪੀਅਨ ਗੈਰੇਨ ਇਵਾਨਿਸੇਵਿਕ ਵੀ ਕੋਰੋਨਾ ਦੀ ਚਪੇਟ 'ਚ ਆਏ ਸਨ।