ਮੈਡ੍ਰਿਡ: ਵਿਸ਼ਵ ਨੰਬਰ-1 ਰਾਫੇਲ ਨਡਾਲ ਦੇ ਸਾਬਕਾ ਕੋਚ ਅਤੇ ਅੰਕਲ ਟੋਨੀ ਨਡਾਲ ਨੇ ਕਿਹਾ ਹੈ ਕਿ ਸਪੇਨ ਦੇ ਦਿੱਗਜ ਖਿਡਾਰੀ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਏਟੀਪੀ ਟੂਰ ਦੀ ਸ਼ੁਰੂਆਤ ਹੋਣ ਉੱਤੇ ਉਹ ਕਿਹੜੇ ਟੂਰਨਾਮੈਂਟ ਵਿੱਚ ਖੇਡੇ ਅਤੇ ਕਿਹੜੇ ਵਿੱਚ ਨਾ ਖੇਡੇ।
ਇੱਕ ਵੈਬਸਾਇਟ ਨੇ ਟੋਨੀ ਦੇ ਹਵਾਲੇ ਤੋਂ ਲਿਖਿਆ ਹੈ ਕਿ ਮੈਂ ਰਾਫ਼ਾ ਨਾਲ ਗੱਲ ਕੀਤੀ ਹੈ ਅਤੇ ਉਹ ਇਸ ਗੱਲ ਨੂੰ ਲੈ ਕੇ ਭਰਮ ਵਿੱਚ ਹੈ ਕਿ ਕਿਹੜੇ ਟੂਰਨਾਮੈਂਟ ਵਿੱਚ ਖੇਡੇ ਅਤੇ ਕਿਹੜੇ ਵਿੱਚ ਨਾ ਖੇਡੇ।
ਨਡਾਲ ਫ੍ਰੈਂਚ ਓਪਨ ਅਤੇ ਅਮਰੀਕੀ ਓਪਨ ਦੇ ਮੌਜੂਦਾ ਜੇਤੂ ਹਨ। ਦੋਵੇਂ ਟੂਰਨਾਮੈਂਟ 4 ਹਫ਼ਤਿਆਂ ਦੇ ਅੰਦਰ ਹੋਣੇ ਹਨ।
ਕੋਰੋਨਾ ਵਾਇਰਸ ਕਰ ਕੇ ਟੈਨਿਸ ਕੈਲੰਡਰ ਵਿਚਕਾਰ ਹੀ ਰੁੱਕ ਗਿਆ ਸੀ। ਏਟੀਪੀ ਨੇ ਨਵੇਂ ਪ੍ਰੋਗਰਾਮ ਨੂੰ ਜਾਰੀ ਕੀਤਾ ਹੈ ਅਤੇ 17 ਜੂਨ ਤੋਂ ਟੈਨਿਸ ਦੀ ਬਹਾਲੀ ਦੀ ਗੱਲ ਕੀਤੀ ਹੈ।
ਟੋਨੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੇ ਨਡਾਲ, ਵਿਸ਼ਵ ਨੰਬਰ-1 ਜੋਕੋਵਿਚ ਵਰਗੇ ਅਨੁਭਵੀ ਖਿਡਾਰੀਆਂ ਦੇ ਨਾਲ ਸਹੀ ਨਹੀਂ ਕੀਤਾ ਹੈ।
ਰਾਫੇਲ ਨਡਾਲ ਦੇ ਸਾਬਕਾ ਕੋਚ ਅਤੇ ਅੰਕਲ ਟੋਨੀ ਨਡਾਲ ਨੇ ਕਿਹਾ ਹੈ ਕਿ ਇਹ ਪ੍ਰੋਗਰਾਮ ਸਹੀ ਨਹੀਂ ਹੈ, ਖ਼ਾਸ ਕਰ ਕੇ ਸੀਨੀਅਰ ਖਿਡਾਰੀਆਂ ਦੇ ਲਈ ਜੋ ਲਗਾਤਾਰ ਕਈ ਹਫ਼ਤਿਆਂ ਤੱਕ ਕੰਮ ਨਹੀਂ ਕਰ ਸਕਦੇ। ਮੈਨੂੰ ਲੱਗਦਾ ਹੈ ਕਿ ਏਟੀਪੀ ਨੇ ਜੋ ਕੀਤਾ ਹੈ ਉਹ ਕਾਫ਼ੀ ਬੁਰਾ ਹੋਵੇਗਾ। ਇਹ ਫ਼ੈਸਲਾ ਪੂਰੀ ਤਰ੍ਹਾਂ ਤੋਂ ਰਾਫੇਲ, ਜੋਕੋਵਿਚ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਟੈਨਿਸ ਦੇ ਲਈ ਜੋ ਕੀਤਾ ਉਸ ਨੂੰ ਦੇਖਦੇ ਹੋਏ ਜੋ ਏਟੀਪੀ ਨੇ ਕੀਤਾ ਮੈਂ ਉਸ ਤੋਂ ਹੈਰਾਨ ਹਾਂ।