ਹੈਦਰਾਬਾਦ : ਲੇਵਰ ਕੱਪ ਘੱਟ ਸਮੇਂ ਵਿੱਚ ਹੀ ਟੈਨਿਸ ਦਾ ਮਸ਼ਹੂਰ ਨਾਂਅ ਬਣ ਚੁੱਕਾ ਹੈ। ਇਸ ਦੀ ਸ਼ੁਰੂਆਤ 2017 ਵਿੱਚ ਹੋਈ ਸੀ। ਜਦ ਰੋਜ਼ਰ ਫ਼ੈਡਰਰ ਨੇ ਇਸ ਟੂਰਨਾਮੈਂਟ ਦਾ ਵਿਚਾਰ ਸਭ ਦੇ ਸਾਹਮਣੇ ਰੱਖਿਆ ਸੀ।
ਕਿਸ ਤਰ੍ਹਾਂ ਵੱਖਰਾ ਹੈ ਲੇਵਰ ਬਾਕੀ ਟੂਰਨਾਮੈਂਟਾਂ ਤੋਂ?
ਲੇਵਰ ਕੱਪ ਇੱਕ ਅਜਿਹਾ ਟੂਰਨਾਮੈਂਟ ਹੈ ਜਿਥੇ ਟੈਨਿਸ ਦੋ ਹਿੱਸਿਆਂ ਵਿੱਚ ਵੰਡਿਆਂ ਜਾਂਦਾ ਹੈ- ਟੀਮ ਵਿਸ਼ਵ ਅਤੇ ਟੀਮ ਯੂਰਪ। ਪਿਛਲੇ 3 ਸਾਲਾਂ ਵਿੱਚ ਟੀਮ ਯੂਰਪ ਦਾ ਕਾਫ਼ੀ ਦਬਦਬਾ ਦੇਖਿਆ ਗਿਆ ਹੈ ਜਿਸ ਦਾ ਕਾਰਨ ਰੋਜ਼ਰ ਫ਼ੈਡਰਰ, ਰਾਫ਼ੇਲ ਨਡਾਲ, ਨੋਵਾਕ ਜੋਕੋਵਿਚ ਵਰਗੇ ਦਿੱਗਜ਼ ਖਿਡਾਰੀਆਂ ਦੀ ਮੌਜੂਦਗੀ ਹੈ।
ਕਿਸ ਤਰ੍ਹਾਂ ਹੁੰਦੀ ਹੈ ਟੀਮ ਦੀ ਚੋਣ ?
ਏਟੀਪੀ ਰੈਕਿੰਗ ਮੁਤਾਬਕ, ਯੂਰਪ ਅਤੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਦੀ ਲੇਵਰ ਕੱਪ ਲਈ ਚੋਣ ਕੀਤੀ ਜਾਂਦੀ ਹੈ। ਜਿਸ ਵਿੱਚ ਇਸ ਵਾਰ ਦੀਆਂ ਟੀਮਾਂ ਇਸ ਪ੍ਰਕਾਰ ਹਨ :
ਟੀਮ ਯੂਰਪ : ਰਾਫ਼ੇਲ ਨਡਾਲ, ਰੋਜ਼ਰ ਫ਼ੈਡਰਰ, ਡੋਮਿਨਿਕ ਥੀਮ, ਅਲੈਗਜੈਂਡਰ ਜਵੇਰੇਵ, ਸਟੇਫਾਨੋਸ ਸਿਤਸਿਪਾਸ, ਫੈਬਿਓ ਫੋਗਨਿਨੀ, ਰਾਬਰਟੋ ਬਾਟਿਸਟਾ ਅਗੇਟ (ਵਿਕਲਪ)