ਪੰਜਾਬ

punjab

ETV Bharat / sports

ਕੈਰੀ ਚੈਲੇਂਜਰ ਦੇ ਫਾਈਨਲ 'ਚ ਅਮਰੀਕਾ ਦੇ ਕੁਡਲਾ ਨਾਲ ਖੇਡਣਗੇ ਗੁੰਨੇਸਵਰਨ - challenger final

ਏਟੀਪੀ ਚੈਲੇਂਜਰ ਇਵੈਂਟ ਦੇ ਫਾਈਨਲ ਵਿੱਚ ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁੰਨੇਸਵਰਨ ਅਮਰੀਕਾ ਦੇ ਡੇਨਿਸ ਕੁਡਲਾ ਨਾਲ ਖੇਡਣਗੇ।

ਫ਼ੋਟੋ
ਫ਼ੋਟੋ

By

Published : Nov 15, 2020, 1:54 PM IST

ਕੈਰੀ: ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁੰਨੇਸਵਰਨ ਏਟੀਪੀ ਚੈਲੇਂਜਰ ਇਵੈਂਟ ਐਟਲਾਂਟਿਕ ਟਾਇਰ ਚੈਂਪੀਅਨਸ਼ਿਪ ਦੇ ਖਿਤਾਬੀ ਮੁਕਾਬਲੇ ਵਿੱਚ ਅਮਰੀਕਾ ਦੇ ਡੇਨਿਸ ਕੁਡਲਾ ਨਾਲ ਖੇਡਣਗੇ।

ਗੁੰਨੇਸਵਰਨ ਨੂੰ ਸੈਮੀਫਾਈਨਲ ਵਿੱਚ ਡੈਨਮਾਰਕ ਦੇ ਮਿਖਾਇਲ ਟੋਰਪੇਗਾਰਡ ਖ਼ਿਲਾਫ਼ ਵਾਕਓਵਰ ਮਿਲਿਆ, ਜਿਸ ਕਾਰਨ ਉਹ ਫਾਈਨਲ ਵਿੱਚ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ ਪ੍ਰਜਨੇਸ਼ ਬ੍ਰਾਜੀਲ ਦੇ ਥਾਮਸ ਬੈਲੂਸੀ ਨੂੰ 3-6, 7-5, 7-6(5) ਨਾਲ ਹਰਾ ਕੇ ਮੈਸੀਫਾਈਨਲ ਵਿੱਚ ਆਏ ਸੀ ਦੂਜੇ ਰਾਉਂਡ ਵਿੱਚ ਉਨ੍ਹਾਂ ਅਮਰੀਕਾ ਦੇ ਜੈਕ ਸਾਕ ਨੂੰ ਹਰਾ ਦਿੱਤਾ।

ਇਸ ਮੁਕਾਬਲੇ ਵਿੱਚ ਭਾਰਤ ਰਾਮਕੁਮਾਰ ਰਾਮਨਾਥਨ ਨੇ ਵੀ ਹਿੱਸਾ ਲਿਆ ਸੀ ਪਰ ਸਿੰਗਲਜ਼ ਮੈਚ ਵਿੱਚ ਰੂਸ ਦਾ ਤੈਮੂਰਜ ਗੈਬਾਸ਼ਵਿਲੀ ਤੋਂ ਹਾਰ ਕੇ ਬਾਹਰ ਹੋ ਗਿਆ ਸੀ। ਉਥੇ ਹੀ, ਉਹ ਡਬਲਜ਼ ਮੈਚ ਵਿੱਚ ਆਂਦਰੇ ਗੋਰਾਂਸਨ ਦੇ ਨਾਲ ਉਤਰੇ ਜਿੱਥੇ ਹੰਟਰ ਰੀਜ਼ ਅਤੇ ਸੈਮ ਵਰਬੀਕ ਦੀ ਜੋੜੀ ਨੇ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।

ABOUT THE AUTHOR

...view details