ਪੰਜਾਬ

punjab

By

Published : Jun 22, 2020, 11:07 AM IST

ETV Bharat / sports

ਐਡਰੀਆ ਟੂਰਨਾਮੈਂਟ ਦੌਰਾਨ ਕੋਰੋਨਾ ਪੌਜ਼ੀਟਿਵ ਪਾਏ ਗਏ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ

ਬੁਲਗਾਰੀਆ ਦੇ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਦੇ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਖ਼ਬਰ ਤੋਂ ਬਾਅਦ ਐਡਰੀਆ ਟੂਰ ਐਗਜ਼ੀਬੀਸ਼ਨ ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ।

Grigor Dimitrov tests positive for coronavirus at Adria tournament
ਐਡਰੀਆ ਟੂਰਨਾਮੈਂਟ ਦੌਰਾਨ ਕੋਰੋਨਾ ਪੌਜ਼ੀਟਿਨ ਪਾਏ ਗਏ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ

ਜ਼ਦਾਰ: ਬੁਲਗਾਰੀਆ ਦੇ ਵਿਸ਼ਵ ਨੰਬਰ-19 ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਐਡਰੀਆ ਟੂਰ ਐਗਜ਼ੀਬੀਸ਼ਨ ਟੈਨਿਸ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ। ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰੀ ਨੋਵਾਕ ਜੋਕੋਵਿਚ ਤੋਂ ਇਲਾਵਾ ਰੂਸ ਦਾ ਆਂਦਰੇ ਰੁਬਲੇਵ ਇਸ ਟੂਰਨਾਮੈਂਟ ਦੇ ਫਾਈਨਲ ਰਾਊਂਡ ਵਿੱਚ ਹਿੱਸਾ ਲੈਣ ਵਾਲੇ ਸਨ।

ਦਿਮਿਤ੍ਰੋਵ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕਰ ਆਪਣੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, “ਮੈਂ ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਮੈਂ ਚਾਹੁੰਦਾ ਹਾਂ ਕਿ ਉਹ ਲੋਕ ਜੋ ਪਿਛਲੇ ਸਮੇਂ ਵਿੱਚ ਮੇਰੇ ਨਾਲ ਸੰਪਰਕ ਵਿੱਚ ਆਏ ਸਨ, ਉਹ ਜ਼ਰੂਰੀ ਸਾਵਧਾਨੀ ਨਾਲ ਆਪਣੇ ਟੈਸਟ ਕਰਵਾਉਣ। ਮੈਂ ਮੁਆਫੀ ਚਾਹੁੰਦਾ ਹਾਂ, ਜੇਕਰ ਮੇਰੇ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਿਆ ਹੈ। ਮੈਂ ਠੀਕ ਹੋ ਰਿਹਾ ਹਾਂ। ਤੁਹਾਡੇ ਸਹਿਯੋਗ ਲਈ ਧੰਨਵਾਦ।"

ਇਹ ਵੀ ਪੜ੍ਹੋ: IOA ਪ੍ਰਧਾਨ ਨੇ ਦੇਸ਼ ਵਾਸੀਆਂ ਨੂੰ ਕੀਤੀ ਅਪੀਲ, 23 ਜੂਨ ਨੂੰ ਮਨਾਓ ਓਲੰਪਿਕ ਦਿਹਾੜਾ

ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਐਡਰੀਆ ਟੂਰ ਐਗਜ਼ੀਬੀਸ਼ਨ ਟੈਨਿਸ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਉਥੇ ਮਹਾਂਮਾਰੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਸੀ। ਗ੍ਰਿਗੋਰ ਦੇ ਸੰਪਰਕ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਨਹੀਂ ਹਨ। ਹਾਲਾਂਕਿ, ਅਸੀਂ ਹੈਲਥ ਅਥਾਰਟੀ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਕਰਾਂਗੇ, ਜੋ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਨ।

ABOUT THE AUTHOR

...view details