ਪੈਰਿਸ: ਬਰਨਾਰਡ ਗੁਇਡਿਸੇਲੀ ਦਾ ਕਹਿਣਾ ਹੈ ਕਿ ਮਹਾਂਸੰਘ ਫ਼੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦਾ ਪ੍ਰਬੰਧ ਖਾਲੀ ਸਟੇਡਿਅਮ ਵਿੱਚ ਕਰ ਸਕਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਫ਼੍ਰੈਂਚ ਓਪਨ ਨੂੰ ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੇ ਮੁਲਤਵੀ ਹੋਣ ਦਾ ਐਲਾਨ ਪਹਿਲੀ ਵਾਰ ਮਾਰਚ ਵਿੱਚ ਕੀਤਾ ਗਿਆ ਸੀ, ਉਸ ਸਮੇਂ ਕੋਰੋਨਾ ਮਹਾਂਮਾਰੀ ਨਾਲ ਲੜਣ ਦੇ ਲਈ ਫ਼ਰਾਂਸ ਵਿੱਚ ਲੌਕਡਾਊਨ ਸ਼ੁਰੂ ਹੋ ਗਿਆ ਸੀ।
ਖਾਲੀ ਸਟੇਡਿਅਮ 'ਚ ਹੋ ਸਕਦੈ ਫ਼ਰੈਂਚ ਓਪਨ 2020 - ਟੈਨਿਸ ਓਪਨ 2020
ਫ਼ਰਾਂਸ ਟੈਨਿਸ ਮਹਾਂਸੰਘ (FFT) ਦੇ ਚੇਅਰਮੈਨ ਬਰਨਾਰਡ ਗੁਇਡਿਸੇਲੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਕਰੋੜਾਂ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਹਨ।
ਇਸ ਫ਼ੈਸਲੇ ਉੱਤੇ ਕਈ ਖਿਡਾਰੀਆਂ ਨੇ ਹੈਰਾਨੀ ਵੀ ਪ੍ਰਗਟਾਈ ਸੀ ਕਿਉਂਕਿ ਉਨ੍ਹਾਂ ਕਹਿਣਾ ਸੀ ਕਿ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨਾਲ ਵਿਚਾਰ ਨਹੀਂ ਕੀਤਾ ਗਿਆ। ਗੁਇਡਿਸੇਲੀ ਨੇ ਕਿਹਾ, ਅਸੀਂ ਕਿਸੇ ਵਿਕਲਪ ਨੂੰ ਖ਼ਾਰਜ ਨਹੀਂ ਕੀਤਾ ਹੈ।
ਚੇਅਰਮੈਨ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਕਰੋੜਾਂ ਲੋਕ ਫ਼ਰੈਂਚ ਓਪਨ ਦਾ ਇੰਤਜ਼ਾਰ ਕਰ ਰਹੇ ਹਨ। ਖ਼ਾਲੀ ਸਟੇਡਿਅਮ ਵਿੱਚ ਇਸ ਦੇ ਪ੍ਰਬੰਧ ਨਾਲ ਵਪਾਰਕ ਮਾਡਲ ਦਾ ਇੱਕ ਹਿੱਸਾ-ਟੀਵੀ ਅਧਿਕਾਰ (ਟੂਰਨਾਮੈਂਟ ਦੇ ਫ਼ੰਡ ਦੇ ਇੱਕ-ਤਿਹਾਈ ਤੋਂ ਜ਼ਿਆਦਾ) ਨਾਲ ਚੱਲਦਾ ਰਹੇਗਾ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਟੂਰਨਾਮੈਂਟ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਪਹਿਲੀ ਮਿਤੀ 20 ਦਸੰਬਰ ਰੱਖੀ ਗਈ ਸੀ, ਪਰ ਗੁਇਡਿਸੇਲੀ ਨੇ ਕਿਹਾ ਕਿ ਇਸ ਦਾ ਪ੍ਰਬੰਧ 27 ਸੰਤਬਰ ਤੋਂ ਸ਼ੁਰੂ ਹੋ ਸਕਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਸਾਰੇ ਤਰ੍ਹਾਂ ਦੀਆਂ ਖੇਡ ਵਿਧੀਆਂ ਰੁੱਕੀਆਂ ਹੋਈਆਂ ਹਨ। ਵਿੰਬਲਡਨ ਟੂਰਨਾਮੈਂਟ ਨੂੰ ਰੱਦ ਕੀਤਾ ਗਿਆ ਹੈ। ਇਹ 29 ਜੂਨ ਤੋਂ 12 ਜੁਲਾਈ ਤੱਕ ਵਿਚਕਾਰ ਖੇਡਿਆ ਜਾਣਾ ਸੀ।