ਮੈਲਬੌਰਨ: ਨੋਵਾਕ ਜੋਕੋਵਿਚ ਦਾ ਅਗਲਾ ਟੀਚਾ ਆਸਟਰੇਲੀਆਈ ਓਪਨ ਵਿੱਚ ਰਿਕਾਰਡ ਨੌਵਾਂ ਖ਼ਿਤਾਬ ਜਿੱਤਣ ਤੋਂ ਬਾਅਦ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੇ ਰਿਕਾਰਡਾਂ ਦੀ ਬਰਾਬਰੀ ਕਰਨਾ ਹੈ ਅਤੇ ਉਸ ਦਾ ਕੁਲ ਗ੍ਰੈਂਡ ਸਲੈਮ ਖ਼ਿਤਾਬ 18 ਉੱਤੇ ਹੈ।
ਸਰਬੀਆ ਤੋਂ 33 ਸਾਲਾ ਜੋਕੋਵਿਚ ਫੈਡਰਰ ਅਤੇ ਨਡਾਲ ਦਾ ਬਹੁਤ ਸਤਿਕਾਰ ਕਰਦਾ ਹੈ। ਜਿਨ੍ਹਾਂ ਨੇ ਪੁਰਸ਼ ਸਿੰਗਲਜ਼ ਵਿੱਚ ਉਹੀ 20 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਜੋਕੋਵਿਚ ਉਨ੍ਹਾਂ ਦੀ ਬਰਾਬਰੀ ਕਰਨ ਤੋਂ ਸਿਰਫ਼ 2 ਖ਼ਿਤਾਬ ਦੂਰ ਹੈ, ਪਰ ਉਹ ਇਹ ਵੀ ਜਾਣਦਾ ਹੈ ਕਿ ਇਹ ਦੋਵੇਂ ਦਿੱਗਜ ਅਜੇ ਤੱਕ ਡਟੇ ਹੋਏ ਹਨ।
ਜੋਕੋਵਿਚ ਨੇ ਕਿਹਾ, "ਉਨ੍ਹਾਂ ਨੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਸਾਡੀ ਖੇਡ ਵਿੱਚ ਅਮਿੱਟ ਛਾਪ ਛੱਡ ਦਿੱਤੀ ਹੈ।"
ਉਨ੍ਹਾਂ ਨੇ ਕਿਹਾ, "ਕੀ ਮੈਂ ਵਧੇਰੇ ਗ੍ਰੈਂਡ ਸਲੈਮ ਜਿੱਤਣ ਅਤੇ ਰਿਕਾਰਡ ਤੋੜਨ ਬਾਰੇ ਸੋਚਦਾ ਹਾਂ? ਨਿਸ਼ਚਤ ਰੂਪ ਵਿੱਚ ਮੈਂ ਅਜਿਹਾ ਸੋਚਦਾ ਹਾਂ। ਜਦੋਂ ਤੱਕ ਮੈਂ ਰਿਟਾਇਰ ਨਹੀਂ ਹੁੰਦਾ, ਮੇਰਾ ਧਿਆਨ ਅਤੇ ਉਰਜਾ ਵੱਧ ਤੋਂ ਵੱਧ ਗ੍ਰੈਂਡ ਸਲੈਮ ਖਿਤਾਬ ਜਿੱਤਣ 'ਤੇ ਕੇਂਦਰਤ ਰਹੇਗੀ।"
ਜੋਕੋਵਿਚ ਦਾ ਟੀਚਾ ਫੈਡਰਰ ਅਤੇ ਨਡਾਲ ਦੇ ਰਿਕਾਰਡ ਤੱਕ ਪਹੁੰਚਣਾ ਜੋਕੋਵਿਚ ਨੇ ਐਤਵਾਰ ਨੂੰ ਮੈਲਬਰਨ ਪਾਰਕ ਵਿਖੇ ਹੋਏ ਫਾਈਨਲ ਵਿੱਚ ਲਗਾਤਾਰ ਸੈੱਟਾਂ ਵਿੱਚ ਡੈਨੀਲ ਮੇਦਵੇਦੇਵ ਨੂੰ 7-5, 6-2, 6-2 ਨਾਲ ਹਰਾਇਆ।
ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੇ ਕਿਹਾ, "ਮੇਰੇ ਖਿਆਲ ਵਿੱਚ 99.9 ਪ੍ਰਤੀਸ਼ਤ ਖਿਡਾਰੀ ਬਚਪਨ ਤੋਂ ਹੀ ਰੈਕੇਟ ਬਾਰੇ ਸੁਪਨੇ ਲੈਣਾ ਸ਼ੁਰੂ ਕਰਦੇ ਹਨ, ਕਿ ਉਹਨਾਂ ਨੇ ਇਹ ਜਿੱਤਣਾ ਹੈ ਤੇ ਗ੍ਰੈਂਡ ਸਲੈਮ ਖਿਤਾਬ ਆਪਣੇ ਨਾ ਕਰਨਾ ਹੈ"
ਉਨ੍ਹਾਂ ਨੇ ਕਿਹਾ, "ਮੈਂ ਆਪਣੇ ਆਪ ਨੂੰ ਬੁੱਢਾ ਅਤੇ ਥੱਕਿਆ ਮਹਿਸੂਸ ਨਹੀਂ ਕਰ ਰਿਹਾ, ਪਰ ਮੈਨੂੰ ਪਤਾ ਹੈ ਕਿ ਮੇਰੇ ਲਈ ਜੀਵ-ਵਿਗਿਆਨਕ ਅਤੇ ਅਸਲ ਅਧਾਰ 'ਤੇ ਚੀਜ਼ਾਂ ਇਕੋ ਜਿਹੀਆਂ ਨਹੀਂ ਹਨ ਜਿਵੇਂ ਕਿ 10 ਸਾਲ ਪਹਿਲਾਂ ਸਨ।"
ਇਹ ਵੀ ਪੜੋ: ਟੈਸਟ ਬੱਲੇਬਾਜ਼ ਬਣਨ ਦਾ ਮਤਲਬ ਹਰ ਹਾਲਾਤ ‘ਚ ਖੇਡਣਾ, ਪਿੱਚਾਂ ਬਾਰੇ ਬੋਲੇ ਸਟੋਕਸ
ਆਸਟਰੇਲੀਆਈ ਓਪਨ ’ਚ ਆਪਣੇ ਨੌਵੇਂ ਖ਼ਿਤਾਬ ਨਾਲ ਜੋਕੋਵਿਚ ਨੇ 8 ਮਾਰਚ ਤਕ ਏਟੀਪੀ ਰੈਂਕਿੰਗ ਵਿੱਚ ਆਪਣਾ ਚੋਟਾ ਦਾ ਸਾਥਨ ਕਾਇਮ ਕੀਤੀ ਹੈ। ਤੇ ਉਹ ਆਪਣੇ ਕੈਰੀਅਰ ਵਿੱਚ 311 ਹਫ਼ਤੇ ਪਹਿਲੇ ਨੰਬਰ ਦੀ ਰੈਂਕਿੰਗ ਵਿੱਚ ਰਹਿ ਚੁੱਕੇ ਹਨ। ਜੋ ਕੀ ਫੈਡਰਰ ਦੇ ਕੁਲ ਨਾਲੋਂ ਇੱਕ ਵੱਧ ਹੈ।
ਜੋਕੋਵਿਚ ਨੇ ਕਿਹਾ, "ਜਦੋਂ ਤੁਸੀਂ ਨੰਬਰ ਇੱਕ ਬਣਨ ਲਈ ਖੇਡਦੇ ਹੋ, ਤੁਹਾਨੂੰ ਹਰ ਮੌਸਮ ਵਿੱਚ ਖੇਡਣਾ ਪੈਂਦਾ ਹੈ, ਤੁਹਾਨੂੰ ਚੰਗਾ ਖੇਡਣਾ ਪੈਂਦਾ ਹੈ। ਤੁਹਾਨੂੰ ਸਾਰੇ ਟੂਰਨਾਮੈਂਟਾਂ ਵਿੱਚ ਖੇਡਣਾ ਪੈਣਾ ਹੈ, ਮੈਂ ਇਸਨੂੰ ਹੁਣ ਥੋੜਾ ਜਿਹਾ ਬਦਲਣਾ ਚਾਹਾਂਗਾ ਜਿਸਦਾ ਅਰਥ ਹੈ ਕਿ ਮੈਂ ਆਪਣੇ ਕੈਲੰਡਰ ਨੂੰ ਵੀ ਸਮਾਯੋਜਿਤ ਕਰਾਂਗਾ।"