ਪੰਜਾਬ

punjab

ETV Bharat / sports

ਕੋਵਿਡ-19: ਫਰੈਂਚ ਓਪਨ ਸਤੰਬਰ ਤੱਕ ਮੁਲਤਵੀ - COVID-19

ਕੋਰੋਨਾ ਵਾਇਰਸ ਦੇ ਕਾਰਨ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਫਰੈਂਚ ਓਪਨ ਪਹਿਲਾਂ 18 ਮਈ ਤੋਂ 7 ਜੂਨ ਤੱਕ ਹੋਣਾ ਸੀ, ਪਰ ਹੁਣ ਇਹ 20 ਸਤੰਬਰ ਤੋਂ 4 ਅਕਤੂਬਰ ਤੱਕ ਹੋਵੇਗਾ।

COVID-19: french open suspended till september
ਕੋਵਿਡ-19: ਫਰੈਂਚ ਓਪਨ ਸਤੰਬਰ ਤੱਕ ਮੁਲਤਵੀ

By

Published : Mar 18, 2020, 5:07 AM IST

ਪੈਰਿਸ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਫਰੈਂਚ ਓਪਨ ਪਹਿਲਾਂ 18 ਮਈ ਤੋਂ 7 ਜੂਨ ਤੱਕ ਹੋਣਾ ਸੀ, ਪਰ ਹੁਣ ਇਹ 20 ਸਤੰਬਰ ਤੋਂ 4 ਅਕਤੂਬਰ ਤੱਕ ਹੋਵੇਗਾ।

ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ, "18 ਮਈ ਤੋਂ ਟੂਰਨਾਮੈਂਟ ਦਾ ਆਯੋਜਨ ਕਰਨਾ ਸੰਭਵ ਨਹੀਂ ਸੀ। ਸਾਡੇ ਕੋਲ ਟੂਰਨਾਮੈਂਟ ਸਤੰਬਰ ਤੱਕ ਮੁਲਤਵੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਦੇ ਕਾਰਨ ਯੂਰੋ ਕੱਪ 2021 ਤੱਕ ਕੀਤਾ ਮੁਲਤਵੀ

ਇਸ ਤੋਂ ਪਹਿਲਾਂ ਇਹ ਟੂਰਨਾਮੈਂਟ 24 ਮਈ ਤੋਂ 7 ਜੂਨ ਦੇ ਵਿਚਕਾਰ ਹੋਣਾ ਸੀ. ਫ੍ਰੈਂਚ ਟੈਨਿਸ ਫੈਡਰੇਸ਼ਨ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ, “ਟੂਰਨਾਮੈਂਟ ਦੀ ਤਿਆਰੀ ਕਰ ਰਹੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਫ੍ਰੈਂਚ ਟੈਨਿਸ ਫੈਡਰੇਸ਼ਨ ਨੇ ਫਿਲਹਾਲ ਫ੍ਰੈਂਚ ਓਪਨ 2020 ਰੋਲਾਂ ਗੈਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਟੂਰਨਾਮੈਂਟ 20 ਸਤੰਬਰ ਤੋਂ 4 ਅਕਤੂਬਰ 2020 ਤੱਕ ਖੇਡਿਆ ਜਾਵੇਗਾ।

ABOUT THE AUTHOR

...view details