ਬਰਨ : ਟੈਨਿਸ ਦਿੱਗਜ਼ ਰੋਜ਼ਰ ਫ਼ੈਡਰਰ ਸਵਿਟਰਜ਼ਲੈਂਡ ਵਿੱਚ ਪਹਿਲੇ ਅਜਿਹੇ ਵਿਅਕਤੀ ਹੋਣਗੇ, ਜਿੰਨ੍ਹਾਂ ਦੇ ਸਨਮਾਨ ਵਿੱਚ ਚਾਂਦੀ ਦਾ ਸਮਾਰਕ ਸਿੱਕਾ ਜਾਰੀ ਕੀਤਾ ਜਾਵੇਗਾ। ਸਵਿਟਰਜ਼ਲੈਂਡ ਦੀ ਸੰਘੀ ਟਕਸਾਲ ਸਵਿਸਮਿੰਟ ਨੇ ਫ਼ੈਡਰਰ ਦੇ ਸਨਮਾਨ ਵਿੱਚ ਉਨ੍ਹਾਂ ਦੀ ਸ਼ਕਲ ਦੇ ਨਾਲ ਇੱਕ 20 ਫ੍ਰੈਂਕ ਦਾ ਚਾਂਦੀ ਦਾ ਸਿੱਕਾ ਬਣਾਇਆ ਹੈ।
ਰੋਜ਼ਰ ਫ਼ੈਡਰਰ ਦੇ ਸਨਮਾਨ ਵਿੱਚ ਸਵਿਸਮਿੰਟ ਟਕਸਾਲ ਨੇ ਜਾਰੀ ਕੀਤਾ ਚਾਂਦੀ ਦਾ ਸਿੱਕਾ - swiss mint's webshop
ਸਵਿਟਜ਼ਰਲੈਂਡ ਦੀ ਸੰਘੀ ਟਕਸਾਲ ਸਵਿਸਮਿੰਟ ਨੇ ਵਿਸ਼ਵ ਨੰਬਰ-3 ਰੋਜ਼ਰ ਫ਼ੈਡਰਰ ਦੇ ਸਨਮਾਨ ਵਿੱਚ ਉਨ੍ਹਾਂ ਦੀ ਤਸਵੀਰ ਵਾਲੇ 55 ਹਜ਼ਾਰ ਸਿੱਕੇ ਜਾਰੀ ਕੀਤੇ ਹਨ।
ਇਤਿਹਾਸ ਵਿੱਚ ਪਹਿਲੀ ਵਾਰ ਹੈ, ਜਦ ਸਵਿਸਮਿੰਟ ਨੇ ਕਿਸੇ ਜਿਉਂਦੇ ਵਿਅਕਤੀ ਦੇ ਸਨਮਾਨ ਵਿੱਚ ਚਾਂਦੀ ਦੇ ਸਮਾਰਕ ਵਾਲਾ ਸਿੱਕਾ ਜਾਰੀ ਕੀਤਾ ਹੈ। ਸਵਿਸਮਿੰਟ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਫ਼ੈਡਰਲ ਮਿੰਟ ਸਵਿਸਮਿੰਟ ਰੋਜ਼ਰ ਫ਼ੈਡਰਰ ਨੂੰ ਸਮਰਪਿਤ ਕਰਦਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦ ਇੱਕ ਵਿਅਕਤੀ ਦੇ ਨਾਂਅ ਉੱਤੇ ਸਿੱਕਾ ਜਾਰੀ ਕਰ ਕੇ ਉਸ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ।
ਫ਼ੈਡਰਰ ਦੇ ਬੈਕਹੈਂਡ ਕਰਦੇ ਹੋਏ ਵਾਲੀ ਫ਼ੋਟੋ ਵਾਲੇ 55 ਹਜ਼ਾਰ ਸਿੱਕੇ ਬਣਾਏ ਗਏ ਹਨ। ਸਵਿਸਮਿੰਟ 50 ਫ੍ਰੈਂਕ ਵਾਲੇ ਸਿੱਕੇ ਮਈ ਵਿੱਚ ਜਾਰੀ ਕਰੇਗਾ। 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਫ਼ੈਡਰਰ ਨੇ ਇਸ ਦੇ ਲਈ ਸਵਿਟਜ਼ਰਲੈਂਡ ਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਇਸ ਸ਼ਾਨਦਾਰ ਸਨਮਾਨ ਲਈ ਸਵਿਟਜ਼ਰਲੈਂਡ ਅਤੇ ਸਵਿਸਮਿੰਟ ਦਾ ਧੰਨਵਾਦ। 38 ਸਾਲਾ ਫ਼ੈਡਰਰ ਸਵਿਟਜ਼ਰਲੈਂਡ ਦੇ ਸਭ ਤੋਂ ਸਫ਼ਲ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ 20 ਗ੍ਰੈਂਡ ਸਲੈਮ ਅਤੇ 28 ਏਟੀਪੀ ਮਾਸਟਰਜ਼ ਸਮੇਤ 1000 ਖ਼ਿਤਾਬ ਜਿੱਤੇ ਹਨ। ਉਹ ਰਿਕਾਰਡ 310 ਹਫ਼ਤੇ ਤੱਕ ਏਟੀਪੀ ਰੈਕਿੰਗ ਵਿੱਚ ਚੋਟੀ ਉੱਤੇ ਰਹਿ ਚੁੱਕੇ ਹਨ। ਫ਼ੈਡਰਰ ਹੁਣ ਵਿਸ਼ਵ ਰੈਂਕਿੰਗ ਵਿੱਚ ਨੰਬਰ 3 ਦੇ ਨਾਲ ਇਸ ਸਾਲ ਦੀ ਸਮਾਪਤੀ ਕਰਨਗੇ।