ਨਵੀਂ ਦਿੱਲੀ : ਦਿਵਾਲਿਆ ਹੋ ਚੁੱਕੇ ਜਰਮਨ ਦੇ ਟੈਨਿਸ ਖਿਡਾਰੀ ਬੋਰਿਸ ਬੇਕਰ ਆਪਣੇ ਉਧਾਰ ਦਾ ਇੱਕ ਵੱਡਾ ਹਿੱਸਾ ਵਾਪਸ ਮੋੜਨ ਲਈ ਆਪਣੀਆਂ ਟ੍ਰਾਫ਼ੀਆਂ ਅਤੇ ਸਨਮਾਨ ਚਿੰਨ੍ਹਾਂ ਨੂੰ ਆਨਲਾਈਨ ਨਿਲਾਮ ਕਰਨਗੇ।
ਨਿਲਾਮੀ ਪ੍ਰਕਿਰਿਆ 11 ਜੁਲਾਈ ਨੂੰ ਹੋਵੇਗਾ। ਬੇਕਰ ਨੇ ਇਸ ਲਈ ਇੱਕ ਬ੍ਰਿਟਿਸ਼ ਫ਼ਰਮ ਨੂੰ ਚੁਣਿਆ ਹੈ, ਜਿਸ ਕੋਲ ਆਨਲਾਈਨ ਨਿਲਾਮੀ ਦੀ ਵਿਸ਼ੇਸ਼ਤਾ ਹੈ।
ਇਸ ਬ੍ਰਿਟਿਸ਼ ਫ਼ਰਮ ਦੀ ਅਧਿਕਾਰਕ ਵੈਬਸਾਇਟ ਮੁਤਾਬਕ ਬੇਕਰ ਨੇ ਨਿਲਾਮੀ ਲਈ 82 ਵਸਤੂਆਂ ਦਾ ਚੋਣ ਕੀਤਾ ਹੈ। ਇੰਨ੍ਹਾਂ ਵਿੱਚ ਉਸ ਦੇ ਮੈਡਲ, ਕੱਪ, ਘੜੀਆਂ ਅਤੇ ਫ਼ੋਟੋਆਂ ਸ਼ਾਮਲ ਹਨ। 51 ਸਾਲ ਦੇ ਬੇਕਰ ਨੇ 2017 ਵਿੱਚ ਖ਼ੁਦ ਨੂੰ ਦਿਵਾਲਿਆ ਐਲਾਨ ਕੀਤਾ ਸੀ, ਪਰ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਆਨਲਾਇਨ ਨਿਲਾਮੀ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਣਗੀਆਂ ਕਿਉਂਕਿ ਉਨ੍ਹਾਂ 'ਤੇ ਲੱਖਾਂ ਪਾਉਂਡਾਂ ਦਾ ਉਧਾਰ ਹੈ।