ਪੰਜਾਬ

punjab

ETV Bharat / sports

ਬਿਯਾਂਕਾ ਨੇ ਆਸਟ੍ਰੇਲੀਅਨ ਓਪਨ ਵਿੱਚੋਂ ਵਾਪਸ ਲਿਆ ਆਪਣਾ ਨਾਂਅ

ਗੁੱਟ ਦੀ ਸੱਟ ਦੇ ਕਾਰਨ ਕੈਨੰਡਾ ਦੀ ਬਿਯਾਂਕਾ ਨੇ ਇਸ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਵਿੱਚੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ।

bianca andreescu withdraws fromwithdraws know the reason
ਫ਼ੋਟੋ

By

Published : Jan 11, 2020, 8:04 PM IST

ਪੈਰਿਸ: ਕੈਨੇਡਾ ਦੀ ਸਟਾਰ ਬਿਯਾਂਕਾ ਐਂਡਰੀਸਕੂ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਆਸਟ੍ਰੇਲੀਅਨ ਓਪਨ ਤੋਂ ਹੱਟਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੇ ਪਿਛਲੇ ਸੀਜ਼ਨ ਦੇ ਅੰਤ ਵਿੱਚ ਗੁੱਟ ਵਿੱਚ ਸੱਟ ਲੱਗ ਗਈ ਸੀ ਅਤੇ ਉਹ ਇਸ ਤੋਂ ਪੂਰੀ ਤਰ੍ਹਾ ਠੀਕ ਨਹੀਂ ਹੋ ਸਕੀ ਹੈ।

ਯੂਐਸ ਓਪਨ ਚੈਂਪੀਅਨ ਐਂਡਰੀਸਕੂ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ,"ਇਹ ਬੇਹੱਦ ਮੁਸ਼ਕਿਲ ਫੈਸਲਾ ਸੀ, ਕਿਉਂਕਿ ਮੈਂ ਮੈਲਬਰਨ ਵਿੱਚ ਖੇਡਣਾ ਕਾਫ਼ੀ ਪੰਸਦ ਕਰਦੀ ਹਾਂ ਪਰ ਮੈਂ ਆਪਣੇ ਗੁੱਟ ਅਤੇ ਸ਼ਰੀਰ ਬਾਰੇ ਵੀ ਦੇਖਣਾ ਹੈ।"

ਇਸ ਦੇ ਨਾਲ ਹੀ ਉਨ੍ਹਾਂ ਲਿਖਿਆ,"ਮੇਰਾ ਰਿਹੈਬਿਲਿਟੇਸ਼ਨ ਚੰਗਾ ਚੱਲ ਰਿਹਾ ਹੈ। ਹਰ ਦਿਨ ਮੈਂ ਕਾਫ਼ੀ ਬੇਹਿਤਰ ਅਤੇ ਮਜ਼ਬੂਤ ਮਹਿਸੂਸ ਕਰ ਰਹੀ ਹਾਂ। ਪਰ ਡਾਕਟਰਾ ਦੇ ਮਸ਼ਵਰੇ ਅਤੇ ਆਪਣੀ ਟੀਮ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਹੈ। ਆਸਟ੍ਰੇਲੀਅਨ ਓਪਨ ਦੇ ਦੌਰਾਨ ਮੇਰੀ ਰਿਹੈਬ ਪ੍ਰੀਕਿਰਿਆ ਚੱਲ ਰਹੀ ਹੋਵੇਗੀ। "

ਬਿਯਾਂਕਾ ਨੂੰ ਪਿਛਲੇ ਸਾਲ ਦੁਨੀਆ ਦੀ ਵੱਕਾਰੀ ਗਰੈਂਡ ਸਲੈਮ ਯੂਐਸ ਓਪਨ ਐਵਾਰਡ ਨਾਲ ਨਵਾਜ਼ਿਆ ਗਿਆ ਸੀ।

ABOUT THE AUTHOR

...view details