ਲੰਡਨ: ਵਿਕਟੋਰੀਆ ਦੇ ਖੇਡ ਮੰਤਰੀ ਮਾਰਟਿਨ ਪਾਕੁਲਾ ਨੇ ਕਿਹਾ ਹੈ ਕਿ 18 ਜਨਵਰੀ ਤੋਂ ਮੈਲਬਰਨ ਵਿੱਚ ਹੋਣ ਵਾਲੇ 2021 ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਇੱਕ ਜਾਂ ਦੋ ਹਫ਼ਤੇ ਦੀ ਦੇਰੀ ਦੀ ਪੂਰੀ ਸੰਭਾਵਨਾ ਹੈ।
ਆਸਟ੍ਰੇਲੀਅਨ ਓਪਨ ਟੂਰਨਾਮੈਂਟ 'ਚ ਦੇਰੀ ਦੀ ਸੰਭਾਵਨਾ - ਫਰੈਂਚ ਓਪਨ
ਵਿਕਟੋਰੀਆ ਦੇ ਖੇਡ ਮੰਤਰੀ ਮਾਰਟਿਨ ਪਾਕੁਲਾ ਨੇ ਕਿਹਾ ਹੈ ਕਿ 18 ਜਨਵਰੀ ਤੋਂ ਮੈਲਬੌਰਨ ਵਿੱਚ ਹੋਣ ਵਾਲੇ 2021 ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ 'ਚ ਇੱਕ ਜਾਂ ਦੋ ਹਫ਼ਤੇ ਦੀ ਦੇਰੀ ਦੀ ਪੂਰੀ ਸੰਭਾਵਨਾ ਹੈ।
ਪਾਕੁਲਾ ਨੇ ਕਿਹਾ ਕਿ ਸਰਕਾਰ ਦੇ ਵੱਖ-ਵੱਖ ਪੱਧਰ 'ਤੇ ਟੈਨਿਸ ਅਧਿਕਾਰੀਆਂ ਵਿਚਾਲੇ ਗੱਲਬਾਤ ਖ਼ਤਮ ਹੋਣ ਦੇ ਨੇੜੇ ਹੈ ਤੇ ਸਾਲ ਦੇ ਪਹਿਲੇ ਗਰੈਂਡ ਸਲੈਮ ਟੂਰਨਾਮੈਂਟ ਨੂੰ ਮਨਜ਼ੂਰੀ ਮਿਲਣ ਦੀ ਉਮੀਦ ਹੈ। ਪਾਕੁਲਾ ਨੇ ਕਿਹਾ ਕਿ ਕਈ ਸੰਭਾਵਤ ਤਰੀਕਾਂ 'ਤੇ ਵਿਚਾਰ ਹੋ ਰਿਹਾ ਹੈ। ਮੈਂ ਰਿਪੋਰਟ ਦੇਖੀ ਹੈ ਕਿ ਇਸ ਵਿੱਚ ਇੱਕ ਜਾਂ ਦੋ ਹਫ਼ਤੇ ਦੀ ਦੇਰੀ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਹੁਣ ਵੀ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ ਪਰ ਸਿਰਫ਼ ਇਹੀ ਇੱਕ ਬਦਲ ਨਹੀਂ ਹੈ। ਫ਼ਿਲਹਾਲ ਫਰੈਂਚ ਓਪਨ ਵਿੱਚ ਕਈ ਮਹੀਨਿਆਂ ਦੀ ਦੇਰੀ ਹੋਈ ਹੈ ਤੇ ਵਿੰਬਲਡਨ ਤਾਂ ਹੋਇਆ ਹੀ ਨਹੀਂ। ਹੁਣ ਵੀ ਥੋੜ੍ਹੀ ਦੇਰੀ ਹੋਣ ਦੀ ਪੂਰੀ ਸੰਭਾਵਨਾ ਹੈ।