ਹੈਦਰਾਬਾਦ: ਐਤਵਾਰ ਰਾਤ ਨੂੰ ਏਟੀਪੀ ਫਾਈਨਲਜ਼ ਦਾ ਫਾਈਨਲ ਮੈਚ ਡੇਨੀਅਲ ਮੇਦਵੇਦੇਵ ਅਤੇ ਡੋਮਿਨਿਕ ਥੀਮ ਦੇ ਵਿਚਕਾਰ ਖੇਡਿਆ ਗਿਆ, ਜਿਸ ਨੂੰ ਮੇਦਵੇਦੇਵ ਨੇ ਜਿੱਤ ਲਿਆ ਹੈ। ਫਾਈਨਲ ਵਿੱਚ ਰੂਸ ਦੇ ਡੇਨੀਅਲ ਮੇਦਵੇਦੇਵ ਨੇ ਵਿਸ਼ਵ ਨੰਬਰ -3 ਆਸਟ੍ਰੀਆ ਦੇ ਡੋਮੀਨਿਕ ਥੀਮ 'ਤੇ 4-6, 7-6 (2), 6-4 ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਨਾ ਸਿਰਫ ਉਨ੍ਹਾਂ ਆਪਣੇ ਕੈਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਜਿੱਤਿਆ, ਬਲਕਿ ਥੀਮ ਦੇ ਫਾਈਨਲਜ਼ ਜਿੱਤਣ ਦੇ ਸੁਪਨੇ ਨੂੰ ਵੀ ਤੋੜ ਦਿੱਤਾ।
ATP Finals: ਡੇਨੀਅਲ ਮੇਦਵੇਦੇਵ ਨੇ ਰਚਿਆ ਇਤਿਹਾਸ, ਥੀਮ ਨੂੰ ਹਰਾ ਕੇ ਜਿੱਤਿਆ ਏਟੀਪੀ ਟਾਇਟਲ - Daniel Medvedev created history
ਏਟੀਪੀ ਫਾਈਨਲਜ਼ ਦਾ ਫਾਈਨਲ ਮੈਚ ਨੂੰ ਡੇਨੀਅਲ ਮੇਦਵੇਦੇਵ ਨੇ 4-6, 7-6 (2), 6-4 ਨਾਲ ਜਿੱਤ ਲਿਆ ਹੈ। ਸਾਲ 2016 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੂਰਨਾਮੈਂਟ ਨੂੰ ਲਗਾਤਾਰ ਪੰਜਵੇਂ ਸਾਲ ਨਵਾਂ ਚੈਂਪੀਅਨ ਮਿਲਿਆ ਹੈ।
ਡੋਮਿਨਿਕ ਥੀਮ ਨੂੰ ਏਟੀਪੀ ਫਾਈਨਲ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹਾਲ ਹੀ ਵਿੱਚ ਉਨ੍ਹਾਂ ਨੇ ਯੂਐਸ ਓਪਨ ਵੀ ਜਿੱਤਿਆ ਸੀ। ਥੀਮ ਨੇ ਸੈਮੀਫਾਈਨਲ ਵਿੱਚ ਵਿਸ਼ਵ ਦੇ ਨੰਬਰ 1 ਨੋਵਾਕ ਜੋਕੋਵਿਚ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਏਟੀਪੀ ਰੈਂਕਿੰਗ ਦੀ ਗੱਲ ਕਰੀਏ ਤਾਂ ਡੋਮਿਨਿਕ ਥੀਮ ਤੀਜੇ ਸਥਾਨ 'ਤੇ ਹਨ ਅਤੇ ਡੇਨੀਅਲ ਮੇਦਵੇਦੇਵ ਚੌਥੇ ਸਥਾਨ 'ਤੇ ਹਨ।
ਦੱਸ ਦਈਏ ਕਿ ਸਾਲ 2016 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੂਰਨਾਮੈਂਟ ਨੂੰ ਲਗਾਤਾਰ ਪੰਜਵੇਂ ਸਾਲ ਨਵਾਂ ਚੈਂਪੀਅਨ ਮਿਲਿਆ ਹੈ। 2016 ਵਿੱਚ ਐਂਡੀ ਮਰੇ, 2017 ਵਿੱਚ ਗ੍ਰਿਗੋਰ ਦਿਮਿਤ੍ਰੋਵ, 2018 ਵਿੱਚ ਅਲੈਗਜ਼ੈਂਡਰ ਜ਼ਵੇਰੇਵ, 2019 ਵਿੱਚ ਸਟੇਫਾਨੋਸ ਸਿਤਸਿਪਾਸ ਪਹਿਲੀ ਬਾਰ ਆਪਣੇ-ਆਪਣੇ ਕਰੀਅਰ ਵਿੱਚ ਏਟੀਪੀ ਫਾਈਨਲ ਜਿੱਤਣ ਵਾਲੇ ਪਹਿਲੇ ਖਿਡਾਰੀ ਬਣੇ ਸੀ।