ਪੰਜਾਬ

punjab

ETV Bharat / sports

China Open : ਮੱਰੇ ਨੇ ਇਲਾਜ਼ ਤੋਂ ਬਾਅਦ ਵਾਪਸੀ ਕਰ ਦਰਜ ਕੀਤੀ ਵੱਡੀ ਜਿੱਤ - ਐਂਡੀ ਮੱਰੇ

ਬ੍ਰਿਟੇਨ ਦੇ ਟੈਨਿਸ ਖਿਡਾਰੀ ਐਂਡੀ ਮੱਰੇ ਨੇ ਚੀਨ ਓਪਨ ਵਿੱਚ ਮਾਟੇਤੋ ਬੇਰੇਟਿਨੀ ਨੂੰ 7-6,7-6 ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਮੱਰੇ ਦੀ ਇਸ ਸਾਲ ਦੀ ਸ਼ੁਰੂਆਤ ਵਿੱਚ ਕਮਰ ਦਾ ਆਪ੍ਰੇਸ਼ਨ ਹੋਇਆ ਸੀ।

ਮੱਰੇ ਨੇ ਇਲਾਜ਼ ਤੋਂ ਬਾਅਦ ਵਾਪਸੀ ਕਰ ਦਰਜ ਕੀਤੀ ਵੱਡੀ ਜਿੱਤ

By

Published : Oct 2, 2019, 9:32 PM IST

ਬੀਜਿੰਗ : ਬ੍ਰਿਟੇਨ ਦੇ ਚੋਟੀ ਦੇ ਖਿਡਾਰੀ ਐਂਡੀ ਮੱਰੇ ਨੇ ਕਮਰ ਦੇ ਆਪ੍ਰੇਸ਼ਨ ਤੋਂ ਬਾਅਦ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਚੀਨ ਓਪਨ ਵਿੱਚ ਮੰਗਲਵਾਰ ਨੂੰ ਇਥੇ 13ਵੀਂ ਰੈਕਿੰਗ ਦੇ ਖਿਡਾਰੀ ਮਾਟੇਤੋ ਬੇਰੇਟਿਨੀ ਨੂੰ ਹਰਾਇਆ ਹੈ। 32 ਸਾਲ ਦੇ ਇਸ ਖਿਡਾਰੀ ਨੇ ਯੂਐੱਸ ਓਪਨ ਵਿੱਚ ਸੈਮੀਫ਼ਾਈਨਲ ਵਿੱਚ ਪਹੁੰਚਣ ਵਾਲੇ ਬੇਰੇਟਿਨੀ ਨੂੰ 2 ਘੰਟਿਆਂ ਤੱਕ ਚੱਲੇ ਪਹਿਲੇ ਦੌਰ ਦੇ ਕਰੀਬੀ ਮੁਕਾਬਲੇ ਵਿੱਚ 7-6, 6-7 ਨਾਲ ਹਰਾਇਆ।

ਮੱਰੇ ਨੇ ਇਲਾਜ਼ ਤੋਂ ਬਾਅਦ ਵਾਪਸੀ ਕਰ ਦਰਜ ਕੀਤੀ ਵੱਡੀ ਜਿੱਤ

ਜਾਣਕਾਰੀ ਮੁਤਾਬਕ ਇਸ ਸਾਲ ਜਨਵਰੀ ਵਿੱਚ 32 ਸਾਲ ਦੇ ਇਸ ਖਿਡਾਰੀ ਦਾ ਦੂਸਰੀ ਵਾਰ ਕਮਰ ਦਾ ਆਪ੍ਰਸ਼ੇਨ ਹੋਇਆ ਸੀ। ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਖਿਡਾਰੀ ਦੀ ਮੌਜੂਦਾ ਵਿਸ਼ਵ ਰੈਕਿੰਗ 503 ਹੈ। ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਹਫ਼ਤੇ ਜੁਹਾਈ ਚੈਂਪੀਅਨਸ਼ਿਪ ਵਿੱਚ ਸਿੰਗਲ ਵਰਗ ਵਿੱਚ ਟੇਨੱਸ ਸੈਂਡਗ੍ਰੇਨ ਵਿਰੁੱਧ ਪਹਿਲੀ ਜਿੱਤ ਦਰਜ ਕੀਤੀ ਸੀ।

ਸੁਮਿਤ ਨਾਗਲ ਨੇ ਆਪਣੇ ਕੈਰੀਅਰ ਦੀ ਹਾਸਲ ਕੀਤੀ ਬੈਸਟ ਰੈਂਕ

ABOUT THE AUTHOR

...view details